News

ਲੈਫਟੀਨੈਂਟ ਬਣ ਕੇ ਪਿੰਡ ਪਰਤਿਆ ਨੌਜਵਾਨ ਜਸਕਰਨ, ਢੋਲ ਵਜਾ ਹੋਇਆ ਸਵਾਗਤ

ਪਟਿਆਲਾ ਦੇ ਪਿੰਡ ਅਜਰਾਵਰ ਦੀਆਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਦੋਂ ਲੈਫਟੀਨੈਟ ਬਣ ਕੇ ਘਰ ਵਾਪਿਸ ਆਉਂਦਾ ਹੈ ਤਾਂ ਪਿੰਡਾ ਵਾਸੀਆਂ ਵੱਲੋਂ ਕਿਸ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜਸਕਰਨ ਸਿੰਘ ਲੈਫਟੀਨੈਂਟ ਬਣ ਕੇ ਪਿੰਡ ਵਾਪਸ ਪਰਤਿਆ ਤਾਂ ਉਸ ਦੇ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਪਿੰਡ ਵਾਸੀਆਂ ਵੱਲੋਂ ਢੋਲ ਵਜ੍ਹਾ ਕੇ ਲੈਫਟੀਨੈਂਟ ਜਸਕਰਨ ਸਿੰਘ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਲੈਫਟੀਨੈਂਟ ਜਸਕਰਨ ਨੇ ਕਿਹੈ ਕਿ ਪਿਛਲੇ 6 ਸਾਲਾਂ ਤੋਂ ਉਹ ਇਸ ਮੁਕਾਮ  ’ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ ਜਿਸ ਤੋਂ ਬਾਅਦ ਉਸਨੂੰ ਲੈਫਟੀਨੈਂਟ ਦਾ ਅਹੁਦਾ ਮਿਲਿਆ ਹੈ। ਇਸ ਦੌਰਾਨ ਜਸਕਰਨ ਨੇ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਬਾਕੀ ਨੌਜਵਾਨਾਂ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ। ਉੱਧਰ ਇਸ ਖੁਸ਼ੀ ਦੇ ਮੌਕੇ ‘ਤੇ ਜਸਕਰਨ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤ ਉੱਤੇ ਮਾਣ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਮੁਕਾਮ ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ।

ਜਸਕਰਨ ਦੀ ਮਾਤਾ ਨੇ ਕਿਹਾ  ਕਿ ਉਹ ਛੋਟੇ ਹੁੰਦੇ ਤੋਂ ਹੀ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਇਸ ਸੁਪਨੇ ਨੂੰ ਜਸਕਰਨ ਨੇ ਪੂਰਾ ਕੀਤਾ ਹੈ। ਦੱਸ ਦਈਏ ਕਿ ਜਸਕਰਨ ਸਿੰਘ ਪਿਛਲੇ 6 ਸਾਲ ਤੋਂ ਲੈਫਟੀਨੈਂਟ ਦੇ ਅਹੁਦੇ ਲਈ ਮਿਹਨਤ ਕਰ ਰਿਹਾ ਸੀ ਅਤੇ ਇਸ ਸੁਪਨੇ ਨੂੰ ਉਸ ਨੇ ਪੂਰਾ ਕਰਕੇ ਦਿਖਾਇਆ। ਜਸਕਰਨ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਸ ਵੱਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਗਈ ਹੈ।

Click to comment

Leave a Reply

Your email address will not be published.

Most Popular

To Top