ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਸਿਸੋਦੀਆ ਦਾ ਬਿਆਨ, ਮੈਂ ਦਿੱਲੀ ’ਚ ਖੁੱਲ੍ਹੇਆਮ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਵਾਂ?

 ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਸਿਸੋਦੀਆ ਦਾ ਬਿਆਨ, ਮੈਂ ਦਿੱਲੀ ’ਚ ਖੁੱਲ੍ਹੇਆਮ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਵਾਂ?

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਲੁੱਕਆਊਟ ਨੋਟਿਸ ਕੀਤਾ ਗਿਆ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਡਰਾਮੇਬਾਜ਼ੀ ਹੈ? ਅਸਲ ਵਿੱਚ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ, ਤੁਹਾਡੇ ਸਾਰੇ ਛਾਪੇ ਫੇਲ੍ਹ ਹੋ ਗਏ ਹਨ, ਕੁਝ ਨਹੀਂ ਮਿਲਿਆ, ਇੱਕ ਪੈਸੇ ਦੀ ਹੇਰਾ-ਫੇਰੀ ਨਹੀਂ ਮਿਲੀ, ਹੁਣ ਤੁਸੀਂ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਮਨੀਸ਼ ਸਿਸੋਦੀਆ ਦਾ ਪਤਾ ਨਹੀਂ ਲੱਗ ਸਕਿਆ।

ਮੋਦੀ ਜੀ ਇਹ ਕਿੰਨੀ ਡਰਾਮੇਬਾਜ਼ੀ ਹੈ? ਮੈਂ ਦਿੱਲੀ ਵਿੱਚ ਖੁੱਲ੍ਹੇਆਮ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਵਾਂ? ਮੈਂ ਤੁਹਾਨੂੰ ਮਿਲ ਨਹੀਂ ਰਿਹਾ? ਸੀਬੀਆਈ ਨੇ ਦੱਸਿਆ ਸੀ ਕਿ ਆਬਕਾਰੀ ਨੀਤੀ ਮਾਮਲੇ ਸਬੰਧੀ ਡਿਪਟੀ ਸੀਐਮ ਬਾਕੀ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ। ਏਜੰਸੀ ਵੱਲੋਂ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਛਾਪੇਮਾਰੀ ਵਿੱਚ ਕੀ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਸੀ. ਬੀ. ਆਈ. ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਿਕਾਣੇ ਸਮੇਤ ਦਿੱਲੀ ਅਤੇ ਐਨ. ਸੀ. ਆਰ. ਵਿਚ 21 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ‘ਚ ਘੁਟਾਲੇ ਨਾਲ ਸਬੰਧਤ ਅਹਿਮ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

Leave a Reply

Your email address will not be published.