News

ਲੁਧਿਆਣਾ ਹਾਈਵੇਅ ’ਤੇ ਪੈਂਦੇ ਪਿੰਡ ਦੇ ਛੱਪੜ ‘ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ

ਲੁਧਿਆਣਾ ਹਾਈਵੇਅ ਤੇ ਪੈਂਦੇ ਪਿੰਡ ਮਾਨ ਗੜ੍ਹ ਦੇ ਛੱਪੜ ਵਿੱਚ 5 ਬੱਚਿਆਂ ਦੇ ਡੁੱਬ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ 5 ਚੋਂ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿੱਚ ਉੱਤਰੇ ਵਿਅਕਤੀ ਨੇ ਵੀ ਅਪਣੀ ਜਾਨ ਗੁਆ ਲਈ।

3 ਮਰੇ ਹੋਏ ਬੱਚਿਆਂ ਦੀਆਂ ਲਾਸ਼ਾਂ ਛੱਪੜ ਵਿਚੋਂ ਕੱਢ ਲਈਆਂ ਗਈਆਂ ਹਨ। ਘਟਨਾ ਪਿੰਡ ਦੇ ਬਿਲਕੁਲ ਨਾਲ ਲਗਦੇ ਛੱਪੜ ਵਿੱਚ ਉਸ ਵੇਲੇ ਵਾਪਰੀ ਜਦੋਂ ਛੱਪੜ ਕੋਲ ਲੱਗੇ ਪਿੱਪਲ ਦੇ ਦਰਖ਼ਤ ਹੇਠਾਂ ਖੇਡ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਚੋਂ ਇੱਕ ਬੱਚਾ ਛੱਪੜ ਵਿੱਚ ਨਹਾਉਣ ਚਲਾ ਗਿਆ।

ਜਦੋਂ ਦੂਜੇ ਬੱਚਿਆਂ ਨੂੰ ਪਤਾ ਲੱਗਿਆ ਕਿ ਛੱਪੜ ਵਿੱਚ ਵੜਿਆ ਬੱਚਾ ਡੁੱਬ ਰਿਹਾ ਹੈ ਤਾਂ ਬਾਕੀ ਬੱਚੇ ਵੀ ਉਸ ਨੂੰ ਬਚਾਉਣ ਲਈ ਛੱਪੜ ਵਿੱਚ ਛਾਲ ਮਾਰ ਗਏ। ਪਰ ਉਹ ਉਸ ਬੱਚੇ ਨੂੰ ਬਚਾਉਂਦੇ-ਬਚਾਉਂਦੇ ਆਪ ਵੀ ਮੌਤ ਦੀ ਭੇਂਟ ਚੜ ਗਏ।

ਪਿੰਡ ਵਿੱਚ ਇਸ ਗੱਲ ਦੀ ਖ਼ਬਰ ਪੁੱਜਣ ‘ਤੇ ਪਿੰਡ ਵਾਸੀ ਅਤੇ ਪ੍ਰਵਾਸੀ ਮਜਦੂਰ ਬੱਚਿਆਂ ਦੀ ਮਦਦ ਲਈ ਪਹੁੰਚੇ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿੱਚ ਉੱਤਰੇ ਇੱਕ ਪ੍ਰਵਾਸੀ ਮਜ਼ਦੂਰ ਦੀ ਵੀ ਮੌਤ ਹੋਣ ਦੀ ਖ਼ਬਰ ਹੈ। ਤਿੰਨ ਬੱਚੇ ਜਿਨ੍ਹਾਂ ਦੀ ਲਾਸ਼ ਮਿਲੀ ਹੈ ਉਨ੍ਹਾਂ ਦੀ ਉਮਰ 4,6 ਅਤੇ 10 ਸਾਲ ਦੱਸੀ ਜਾ ਰਹੀ ਹੈ।  

Click to comment

Leave a Reply

Your email address will not be published.

Most Popular

To Top