ਲੁਧਿਆਣਾ ਵਾਸੀਆਂ ਨੂੰ ਮਿਲਣਗੇ 65 ਹੋਰ ਆਮ ਆਦਮੀ ਕਲੀਨਿਕ, 26 ਜਨਵਰੀ ਤੱਕ ਦਾ ਮਿਥਿਆ ਸੀ ਟੀਚਾ

 ਲੁਧਿਆਣਾ ਵਾਸੀਆਂ ਨੂੰ ਮਿਲਣਗੇ 65 ਹੋਰ ਆਮ ਆਦਮੀ ਕਲੀਨਿਕ, 26 ਜਨਵਰੀ ਤੱਕ ਦਾ ਮਿਥਿਆ ਸੀ ਟੀਚਾ

ਲੁਧਿਆਣਾ ਵਿੱਚ ਹੋਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਜਿਸ ਲਈ ਸਿਹਤ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65 ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਤੇ ਅਰਬਨ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਿਆ ਜਾਵੇਗਾ। ਹਰ ਕਲੀਨਿਕ ਤੇ ਕਰੀਬ 25 ਲੱਖ ਰੁਪਏ ਦਾ ਖ਼ਰਚਾ ਆ ਰਿਹਾ ਹੈ।

Punjab CM Bhagwant Mann launches 75 'Aam Aadmi Clinics' on Independence Day

ਇਸ ਕੰਮ ਨੂੰ ਪੂਰਾ ਕਰਨ ਲਈ 26 ਜਨਵਰੀ 2023 ਦਾ ਟੀਚਾ ਮਿਥਿਆ ਗਿਆ ਹੈ। ਗਣਤੰਤਰ ਦਿਵਸ ਮੌਕੇ ਇਹ ਲੋਕਾਂ ਨੂੰ ਅਰਪਿਤ ਕੀਤੇ ਜਾਣਗੇ। ਦੱਸ ਦਈਏ ਕਿ ਪੰਜਾਬ ਦੀ ਸੱਤਾ ਵਿੱਚ ਆਉਂਦੇ ਹੀ ਆਪ ਦੀ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਲੋਕਾਂ ਨੂੰ ਵਧੀਆ ਸਹੂਲਤਾਂ ਦੇਣਗੇ। ਇਸ ਲਈ ਦਿੱਲੀ ਦੀ ਤਰਜ ’ਤੇ ਆਮ ਆਦਮੀ ਪਾਰਟੀ ਕਲੀਨਿਕ ਤਿਆਰ ਕੀਤੇ ਜਾ ਰਹੇ ਹਨ।

ਪਿਛਲੀ 15 ਅਗਸਤ ਆਜ਼ਾਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਇਹਨਾਂ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਲੁਧਿਆਣਾ ਵਿੱਚ 9 ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ, ਜਿੱਥੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਹਨ। ਦਰਅਸਲ, ਸ਼ਹਿਰੀ ਇਲਾਕਿਆਂ ’ਚ ਚੱਲ ਰਹੀ ਅਰਬਨ ਡਿਸਪੈਂਸਰੀ ਤੇ ਪੇਂਡੂ ਇਲਾਕਿਆਂ ’ਚ ਚੱਲ ਰਹੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਦਾ ਕਾਇਆ ਕਲਪ ਕਰ ਮੁਹੱਲਾ ਕਲੀਨਿਕ ’ਚ ਬਦਲਿਆ ਜਾ ਰਿਹਾ ਹੈ।

ਇਸ ਯੋਜਨਾ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਤੇ ਅਰਬਨ ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਣ ਦਾ ਕੰਮ ਚੱਲ ਰਿਹਾ ਹੈ। ਹਰ ਸੈਂਟਰ ਦਾ ਕੰਮ ਕਿਸ ਵਿਭਾਗ ਨੇ ਕਰਨਾ ਹੈ, ਇਸ ਨੂੰ ਵੀ ਤੈਅ ਕਰ ਲਿਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ 3 ਮੁਹੱਲਾ ਕਲੀਨਿਕ ਰਾਏਕੋਟ, ਜਗਰਾਉਂ ਵਿੱਚ 7, ਪਾਇਲ ਵਿੱਚ 3, ਲੁਧਿਆਣਾ ਪੂਰਬੀ ਵਿੱਚ 17, ਲੁਧਿਆਣਾ ਪੱਛਮੀ ਵਿੱਚ 23 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਇਹ ਸਾਰੇ ਮੁਹੱਲਾ ਕਲੀਨਿਕ ਵੱਖ ਵੱਖ ਇਲਾਕਿਆਂ ਵਿੱਚ ਖੋਲ੍ਹੇ ਜਾਣਗੇ। ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *