News

ਲੁਧਿਆਣਾ ਬਲਾਸਟ ’ਚ ਇੱਕ ਔਰਤ ਗ੍ਰਿਫ਼ਤਾਰ, ਧਮਾਕਾ ਕਰਨ ਵਾਲੇ ਗਗਨਦੀਪ ਸਿੰਘ ਦੀ ਸੀ ਦੋਸਤ?

ਬੀਤੇ ਦਿਨੀਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਬਲਾਸਟ ਹੋ ਗਿਆ ਸੀ। ਜਿਸ ਦੀ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਮੁਹਿੰਮ ਚੱਲ ਰਹੀ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਕਾਂਸਟੇਬਲ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਉਕਤ ਕਾਂਸਟੇਬਲ ਔਰਤ ਮ੍ਰਿਤਕ ਗਗਨਦੀਪ ਦੀ ਦੋਸਤ ਦੱਸੀ ਜਾ ਰਹੀ ਹੈ।

High-grade explosives used in Ludhiana court blast; victim yet to be  identified - India News

ਇਹ ਵੀ ਪਤਾ ਲੱਗਿਆ ਹੈ ਕਿ ਕਾਂਸਟੇਬਲ ਔਰਤ ਲੁਧਿਆਣਾ ਦੇ ਇੱਕ ਐਸਐਸਪੀ ਰੈਂਕ ਦੇ ਅਧਿਕਾਰੀ ਦੇ ਦਫ਼ਤਰ ਵਿੱਚ ਤਾਇਨਾਤ ਸੀ। ਉਹਨਾਂ ਦੱਸਿਆ ਕਿ ਉਸ ਦੇ ਗਗਨਦੀਪ ਦੇ ਨਾਲ ਲਿੰਕ ਸਨ ਅਤੇ ਵਾਰਦਾਤ ਤੋਂ ਪਹਿਲਾਂ ਉਸ ਦੇ ਗਗਨਦੀਪ ਨਾਲ ਗੱਲ ਵੀ ਕੀਤੀ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਗਗਨਦੀਪ ਸਿੰਘ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਹਨਾਂ ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਜਾਂਚ ਮੁਹਿੰਮ ਤਹਿਤ ਪਤਾ ਚੱਲਿਆ ਹੈ ਕਿ ਬੰਬ ਧਮਾਕੇ ਦੀ ਪਲਾਨਿੰਗ ਜੇਲ੍ਹ ਵਿੱਚ ਤਿਆਰ ਹੋਈ ਸੀ, ਜਿਸ ਨੂੰ ਗਗਨਦੀਪ ਨੇ ਜੇਲ੍ਹ ਚੋਂ ਬਾਹਰ ਆ ਕੇ ਅੰਜਾਮ ਦਿੱਤਾ।

Click to comment

Leave a Reply

Your email address will not be published.

Most Popular

To Top