News

ਲੁਧਿਆਣਾ ਬਲਾਸਟ ‘ਚ ਮਰਨ ਵਾਲੇ ਵਿਅਕਤੀ ਦੇ ਭਰਾ ਨੂੰ ਪੁੱਛਗਿੱਛ ਲਈ ਨਾਲ ਲੈ ਗਈ NIA ਟੀਮ

ਲੁਧਿਆਣਾ ਕੋਰਟ ਬਲਾਸਟ ਦੀ ਲਗਾਤਾਰ ਜਾਂਚ ਕਰ ਰਹੀ ਐਨਆਈਏ ਟੀਮ ਨੇ ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਹੁੰਦੇ ਸਾਰ ਹੀ ਕੱਲ੍ਹ ਖੰਨਾ ਸਥਿਤ ਗਗਨ ਦੇ ਘਰ ਪਹੁੰਚੀ ਤੇ ਕਈ ਘੰਟੇ ਘਰ ਦੀ ਤਲਾਸ਼ੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਗਗਨਦੀਪ ਦੇ ਭਰਾ ਨੂੰ ਜਾਂਚ ਅਤੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ।

NIA office may come up in Mangaluru, hints Bommai- The New Indian Express

ਮਿਲੀ ਜਾਣਕਾਰੀ ਮੁਤਾਬਕ ਗਗਨ ਬਤੌਰ ਮੁਨਸ਼ੀ ਸਦਰ ਥਾਣਾ ਖੰਨਾ ਵਿੱਚ ਤਾਇਨਾਤ ਸੀ ਤੇ ਸਾਲ 2019 ਵਿੱਚ ਐਸਟੀਐਫ ਵੱਲੋਂ ਉਸ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ 2 ਸਾਲ ਲੁਧਿਆਣਾ ਜੇਲ੍ਹ ਵਿੱਚ ਵੀ ਰਿਹਾ ਤੇ ਕੁਝ ਮਹੀਨੇ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਸ ਥਾਂ ‘ਤੇ ਵੱਡਾ ਧਮਾਕਾ ਕਰਨ ਦੀ ਯੋਜਨਾ ਸੀ ,ਕਿਉੰਕਿ ਦੂਜੀ ਮੰਜ਼ਿਲ ‘ਤੇ ਹੀ ਅਦਾਲਤ ਸੀ, ਜਿੱਥੇ ਗਗਨ ਦੀ ਪੇਸ਼ੀ ਹੁੰਦੀ ਸੀ ਤੇ ਓਥੇ ਹੀ ਉਸਦਾ ਰਿਕਾਰਡ ਰੂਮ ਸੀ।

ਇਸੇ ਲਈ ਉਸਦੇ ਵੱਲੋਂ ਦੂਜੀ ਮੰਜ਼ਿਲ ਨੂੰ ਨਿਸ਼ਾਨਾ ਬਣਾਇਆ ਗਿਆ ਤਾਂਕਿ ਕਿ ਰਿਕਾਰਡ ਸਮੇਤ ਪੂਰੀ ਮੰਜ਼ਿਲ ਨੂੰ ਹੀ ਉਡਾ ਦਿੱਤਾ ਜਾਵੇ ਪਰ ਬੰਬ ਇੰਸਟਾਲ ਕਰਦੇ ਸਮੇਂ ਹੀ ਕਿਸੇ ਗਲਤੀ ਕਰਕੇ ਓਹ ਬਲਾਸਟ ਹੋ ਗਿਆ ,ਜਿਸਦੇ ਵਿਚ ਗਗਨ ਦੀ ਮੌਤ ਹੋ ਗਈ।

ਜਿਸ ਦਿਨ ਬਲਾਸਟ ਹੋਇਆ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਸਦੀ ਪੇਸ਼ੀ ਹੋਈ ਸੀ ਤੇ ਮਾਮਲਾ ਦਾ ਫ਼ੈਸਲਾ ਆਉਣਾ ਬਾਕੀ ਸੀ। ਇਸੇ ਲਈ ਇਹ ਪਲਾਨਿੰਨ ਕੀਤੀ ਗਈ ਸੀ। ਓਧਰ ਹੁਣ ਇਸ ਮਾਮਲੇ ਦੇ ਤਾਰ ਲੁਧਿਆਣਾ ਜੇਲ੍ਹ ਨਾਲ ਵੀ ਜੁੜਦੇ ਨਜ਼ਰ ਆ ਰਹੇ ਨੇ ਕਿਉੰਕਿ ਜਲਾਲਾਬਾਦ ਬਾਈਕ ਬਲਾਸਟ ਦੇ ਮੁਲਜ਼ਮ ਵੀ ਇਸੇ ਜੇਲ ਵਿਚ ਬੰਦ ਨੇ ਤੇ ਗਗਨ ਵੀ ਓਥੇ ਹੀ ਕਰੀਬ 2 ਸਾਲ ਰਿਹਾ ਸੀ।

Click to comment

Leave a Reply

Your email address will not be published.

Most Popular

To Top