ਲੁਧਿਆਣਾ ਪੁਲਿਸ ਦੀ ਨਸ਼ਿਆਂ ਖਿਲਾਫ਼ ਕਸਿਆ ਸ਼ਿਕੰਜਾ, 8 ਮੁਲਜ਼ਮ ਕਾਬੂ ਕਰ ਕੀਤੇ ਪਰਚੇ ਦਰਜ

 ਲੁਧਿਆਣਾ ਪੁਲਿਸ ਦੀ ਨਸ਼ਿਆਂ ਖਿਲਾਫ਼ ਕਸਿਆ ਸ਼ਿਕੰਜਾ, 8 ਮੁਲਜ਼ਮ ਕਾਬੂ ਕਰ ਕੀਤੇ ਪਰਚੇ ਦਰਜ

ਲੁਧਿਆਣਾ ਪੁਲਿਸ ਵੱਲੋਂ  CIA ਸਟਾਫ 1 ਅਤੇ CIA 2 ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਲਗਾਤਾਰ ਸਪਲਾਈ ਹੋ ਰਹੇ ਤੰਬਾਕੂ, ਹੁੱਕੇ, ਚਿਲਮ ਅਤੇ ਈ ਸਿਗਰੇਟ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਗਿਣਤੀ ‘ਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਮਾਮਲੇ ‘ਚ ਲੁਧਿਆਣਾ ਪੁਲਿਸ ਇਕ ਦਿਨ ਦੇ ਅੰਦਰ ਹੀ 8 ਮੁਲਜ਼ਮਾਂ ‘ਤੇ ਪਰਚੇ ਦਰਜ ਕਰ ਚੁਕੀ ਹੈ।

Punjab Police recruitment 2021: Apply for 1156 constable rank posts now -  Hindustan Times

ਇਹ ਸਾਰੇ ਹੀ ਦੁਕਾਨਦਾਰ ਨੇ ਜੋ ਇਹ ਪਾਬੰਦੀ ਸ਼ੁਦਾ ਸਮਾਨ ਵੇਚਦੇ ਸਨ। ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਸ ਸਬੰਧੀ ਬਕਾਇਦਾ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਕਲ੍ਹ ਬੱਚਿਆਂ ਦੇ ਵਿਚ ਈ ਸਿਗਰੇਟ ਦਾ ਕਾਫੀ ਚਲਣ ਚਲ ਰਿਹਾ ਹੈ ਜੋ ਕਿ ਬੇਹੱਦ ਖਤਰਨਾਕ ਹੈ। ਪੁਲਿਸ ਨੇ ਕਿਹਾ ਇਸ ਕਰ ਕੇ ਛਾਪੇਮਾਰੀ ਕਰਕੇ ਅਸੀਂ ਗੈਰ-ਕਨੂੰਨੀ ਢੰਗ ਨਾਲ ਵੇਚੇ ਜਾ ਰਹੇ ਸਮਾਨ ਨੂੰ ਬਰਾਮਦ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਵਿਚ ਤੰਬਾਕੂ ਅਤੇ ਹੁੱਕੇ ਆਦਿ ਵਿਕਰੀ ਹੋ ਰਹੀ ਹੈ।

ਜਿਸ ਕਰਕੇ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਟੀਮਾਂ ਦਾ ਗਠਨ ਕਰਕੇ ਸ਼ਹਿਰ ਭਰ ‘ਚ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਤਦਾਦ ਅੰਦਰ ਪਾਬੰਦੀ ਸ਼ੁਦਾ ਸਮਾਨ ਬਰਾਮਦ ਕੀਤਾ।

Leave a Reply

Your email address will not be published.