ਲੁਧਿਆਣਾ ਦੀ ਫੈਕਟਰੀ ‘ਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ, ਪੂਰੀ ਇਮਾਰਤ ਹੋਈ ਤਬਾਹ

 ਲੁਧਿਆਣਾ ਦੀ ਫੈਕਟਰੀ ‘ਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ, ਪੂਰੀ ਇਮਾਰਤ ਹੋਈ ਤਬਾਹ

ਲੁਧਿਆਣਾ ਦੀ ਜੋਧੇਵਾਲ ਬਸਤੀ ਨੇੜੇ ਧਾਗਾ ਫੈਕਟਰੀ ਵਿੱਚ ਭਿਆਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਉੰਨ ਸੜ ਕੇ ਸੁਆਹ ਹੋ ਗਈ। ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਇਮਾਰਤ ਨੂੰ ਤਬਾਹ ਕਰ ਦਿੱਤਾ ਹੈ।

Wool worth lakhs gutted as fire breaks out at Ludhiana factory

ਇਸ ਦੇ ਨਾਲ ਹੀ ਅੱਗ ਦੀਆਂ ਲਪਟਾਂ ਨੇੜੇ ਦੀ ਫੈਕਟਰੀ ਦੇ ਲੋਕਾਂ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕੇ।

ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 8 ‘ਚ ਸਥਿਤ ਸ਼੍ਰੀਰਾਮ ਮੂਲ ਟਰੇਡਰਜ਼ ਫੈਕਟਰੀ ਦੀ ਚੌਥੀ ਮੰਜ਼ਿਲ ‘ਚ ਅੱਗ ਲੱਗੀ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਇਸ ਦੇ ਮਾਲਕ ਨੀਰਜ ਗੋਇਲ ਨੂੰ ਫੋਨ ‘ਤੇ ਦਿੱਤੀ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਹੀ ਫੋਨ ਕੀਤਾ।  ਥਾਣਾ ਟਿੱਬਾ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।

Leave a Reply

Your email address will not be published.