ਲੁਧਿਆਣਾ ਦੀ ਫਿੱਕੀ ਪਈ ਦੀਵਾਲੀ, ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ

 ਲੁਧਿਆਣਾ ਦੀ ਫਿੱਕੀ ਪਈ ਦੀਵਾਲੀ, ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ

ਪਟਾਕੇ ਚਲਾਉਣ ਦੇ ਸ਼ੌਕੀਨ ਲੋਕਾਂ ਲਈ ਦੀਵਾਲੀ ਫਿੱਕੀ ਪੈਣ ਵਾਲੀ ਹੈ। ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਪਟਾਕੇ ਚਲਾਉਣ ਲਈ ਦੋ ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਹੈ। ਹੁਕਮਾਂ ਮੁਤਾਬਕ ਰਾਤ 8 ਤੋਂ 10 ਵਜੇ ਤੱਕ ਦੇ ਸਮੇਂ ਦਰਮਿਆਨ ਪਟਾਕੇ ਚਲਾਏ ਜਾ ਸਕਦੇ ਹਨ। ਇਹ ਹੁਕਮ ਇਕੱਲੇ ਦੀਵਾਲੀ ਤੇ ਹੀ ਨਹੀਂ, ਸਗੋਂ ਗੁਰਪੁਰਬ, ਕ੍ਰਿਸਮਸ-ਡੇਅ ਤੇ ਨਵੇਂ ਸਾਲ ਤੇ ਵੀ ਲਾਗੂ ਰਹਿਣਗੇ।

Over 1,200 kg firecrackers seized, 29 held post SC ban on fireworks sale -  The Economic Times

ਇੰਨਾ ਹੀ ਨਹੀਂ, ਨੁਕਸਾਨਦੇਹੀ ਕੈਮੀਕਲ ਵਾਲੇ ਪਟਾਕੇ ਚਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦੀਵਾਲੀ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਪਟਾਕਿਆਂ ਦੀਆਂ ਲੜੀਆਂ ਤੇ ਵੀ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਆਨਲਾਈਨ ਪਟਾਕੇ ਖਰੀਦਣ ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਦੇ ਹੁਕਮਾਂ ਦੇ ਮੁਤਾਬਕ ਦੀਵਾਲੀ ਦੀ ਰਾਤ ਦੋ ਘੰਟੇ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਇਸੇ ਤਰ੍ਹਾਂ ਗੁਰਪੁਰਬ ਤੇ ਸਵੇਰ 4 ਤੋਂ 5 ਵਜੇ ਤੱਕ ਅਤੇ ਸ਼ਾਮ ਨੂੰ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। 25 ਦਸੰਬਰ, ਕ੍ਰਿਸਮਸ ਡੇਅ ਨੂੰ ਨਵੇਂ ਸਾਲ ਦੀ ਰਾਤ ਨੂੰ 11.55 ਮਿੰਟ ਤੋਂ ਲੈ ਕੇ 12.30 ਮਿੰਟ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।

ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਹੈ। ਜਾਰੀ ਹੁਕਮਾਂ ਦੇ ਮੁਤਾਬਕ ਜਿਨ੍ਹਾਂ ਪਟਾਕਿਆਂ ਜਾਂ ਆਤਿਸ਼ਬਾਜ਼ੀ ਵਿਚ ਬਾਰੀਯਮ ਸਾਲਟਸ ਜਾਂ ਕੰਪਾਊਂਡ ਏਂਟੀਮਨੀ, ਲਿਟੀਅਮ, ਮਰਕਰੀ, ਅਰਸਿਨਿਕ, ਲੀਡ ਜਾਂ ਸਟ੍ਰੋਨਟੀਯਮ ਕਰੋਮੇਟ ਦੀ ਵਰਤੋਂ ਹੁੰਦੀ ਹੈ, ਅਜਿਹੇ ਪਟਾਕੇ ਵੇਚਣ ਅਤੇ ਖ਼ਰੀਦਣ ’ਤੇ ਪਾਬੰਦੀ ਹੈ।

Leave a Reply

Your email address will not be published.