ਲੁਧਿਆਣਾ ‘ਚ ASI ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਜਾਂਚ ਵਿੱਚ ਜੁਟੀ ਪੁਲਿਸ

 ਲੁਧਿਆਣਾ ‘ਚ ASI ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਜਾਂਚ ਵਿੱਚ ਜੁਟੀ ਪੁਲਿਸ

ਲੁਧਿਆਣਾ ਥਾਣਾ ਸਰਾਭਾ ਨਗਰ ਵਿੱਚ ਤਾਇਨਾਤ ਏਐਸਆਈ ਨੇ ਸ਼ੱਕੀ ਹਾਲਾਤ ਵਿੱਚ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਹੈ। ਮ੍ਰਿਤਕ ਦੀ ਪਛਾਣ ਏਐਸਆਈ ਮਨੋਹਰ ਲਾਲ ਦੇ ਤੌਰ ਤੇ ਹੋਈ ਹੈ ਜੋ ਕਿ ਥਾਣੇ ਵਿੱਚ ਮਾਲਖਾਨੇ ਦਾ ਮੁਖੀ ਸੀ। ਜਾਣਕਾਰੀ ਮਿਲੀ ਹੈ ਕਿ ਬੀਤੀ ਦੇਰ ਰਾਤ ਮਾਲਖਾਨੇ ਵਿੱਚ ਪਈ ਰਾਈਫਲ ਨਾਲ ਉਸ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।

ASI of Punjab Police shot and committed suicide ਪੰਜਾਬ ਪੁਲਿਸ ਦੇ ASI ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

ਜੂਨ ਮਹੀਨੇ ਤੱਕ ਉਹ ਸਰਾਭਾ ਨਗਰ ਥਾਣੇ ਵਿੱਚ ਮਲਖਾਨੇ ਦਾ ਗ੍ਰੰਥੀ ਸੀ। ਇਸ ਸਮੇਂ ਉਹ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸੀ। ਘਟਨਾ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ।

ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ। ਡਿਪ੍ਰੈਸ਼ਨ ਦਾ ਕਾਰਨ ਕੀ ਸੀ ਜਾਂ ਮਨ ‘ਚ ਕੀ ਤਣਾਅ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published.