ਲੁਧਿਆਣਾ ‘ਚ 2 ਘੰਟੇ ਬੰਦ ਰਿਹਾ ਬੱਸ ਅੱਡਾ, ਤਸਵੀਰਾਂ ‘ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ

 ਲੁਧਿਆਣਾ ‘ਚ 2 ਘੰਟੇ ਬੰਦ ਰਿਹਾ ਬੱਸ ਅੱਡਾ, ਤਸਵੀਰਾਂ ‘ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ

ਪੰਜਾਬ ਰੋਡਵੇਜ਼ ਬੱਸ ਕਾਂਟਰੈਕਟ ਵਰਕਰ ਯੂਨੀਅਨ ਨੇ ਆਪਣੇ ਸਾਥੀ ਕੰਡਕਟਰ ਦੀ ਚੈਕਿੰਗ ਸਟਾਫ਼ ਵੱਲੋਂ ਨਾਜਾਇਜ਼ ਰਿਪਰੋਟ ਕਰਕੇ ਮੁਅੱਤਲ ਕਰਨ ਦੇ ਮਾਮਲੇ ਵਿੱਚ ਮੁਲਾਜ਼ਮਾਂ ਨੇ 2 ਘੰਟਿਆਂ ਲਈ ਬੱਸ ਅੱਡਾ ਬੰਦ ਰੱਖਿਆ। ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਬੰਦ ਆਵਾਜਾਈ ਨੂੰ ਖੋਲ੍ਹਣ ਦੀ ਕਾਫ਼ੀ ਕੋਸ਼ਿਸ਼ ਕੀਤੀ।

PunjabKesari

ਧਰਨੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ, ਸਤਨਾਮ ਸਿੰਘ ਸੱਤਾ, ਸੁਖਦੇਵ ਸਿੰਘ ਚੁੰਨੀ, ਨੇ ਦੱਸਿਆ ਕਿ ਜਦੋਂ ਤੱਕ ਉਹਨਾਂ ਦੇ ਸਾਥੀ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੱਸਾਂ ਦਾ ਚੱਕਾ ਜਾਮ ਅਤੇ ਧਰਨਾ-ਪ੍ਰਦਰਸ਼ਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਟਰਾਂਸਪੋਰਟ ਡਾਇਰੈਕਟਰ ਦੀ ਹੋਵੇਗੀ।

ਇਸ ਧਰਨੇ ਦੌਰਾਨ ਜਿਹੜੇ ਯਾਤਰੀ ਬੱਸ ਅੱਡੇ ਵਿੱਚ ਮੌਜੂਦ ਸਨ, ਉਹਨਾਂ ਨੂੰ ਬਾਹਰ ਨਿਕਲਣਾ ਪਿਆ ਕਿਉਂਕਿ 2 ਘੰਟੇ ਬੱਸ ਅੱਡਾ ਬੰਦ ਰਹਿਣ ਕਾਰਨ ਕਿਸੇ ਵੀ ਬੱਸ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਅਤੇ ਨਾ ਹੀ ਬਾਹਰ ਜਾਣ ਦਿੱਤਾ ਗਿਆ। ਅਸਲ ਵਿੱਚ ਰੋਪੜ ਦੇ ਚੈਕਿੰਗ ਸਟਾਫ਼ ਵੱਲੋਂ ਕੰਡਕਟਰ ਪ੍ਰਿਥੀਪਾਲ ਦੀ ਨਾਜਾਇਜ਼ ਰਿਪੋਰਟ ਬਣਾ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published.