ਲੁਧਿਆਣਾ: ਪ੍ਰਸ਼ਾਸ਼ਨ ਦੁਆਰਾ 1 ਹਫ਼ਤਾ ਚੱਲੇ ਆਡ-ਈਵਨ ਤੋਂ ਬਾਅਦ ਸ਼ਹਿਰ ਵਿਚ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਮੰਗਲਵਾਰ ਨੂੰ ਸ਼ਹਿਰ ਦੇ ਬਜ਼ਾਰਾਂ ਵਿਚ ਦੁਕਾਨਾਂ ਆਮ ਦਿਨ ਦੀ ਤਰ੍ਹਾਂ ਖੁੱਲ੍ਹੀਆਂ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਰਥਿਕ ਤੌਰ ਤੇ ਤਬਾਹ ਹੋਈ ਮਾਰਕਿਟ ਵਿਚ ਕੁੱਝ ਜਾਨ ਪਵੇਗੀ। ਸਰਕਾਰੀ ਫਰਮਾਨ ਤੋਂ ਬਾਅਦ ਅੱਜ ਬਜ਼ਾਰਾਂ ਵਿਚ ਜਾਮ ਦੀ ਸਥਿਤੀ ਵੀ ਬਣ ਗਈ ਅਤੇ ਪੁਲਿਸ ਜਾਮ ਖੁੱਲ੍ਹਵਾਉਣ ਵਿਚ ਲੱਗੀ ਹੋਈ ਸੀ।
ਅਰੋੜਾ ਮਾਰਕਿਟ ਦੇ ਪ੍ਰਧਾਨ ਸੰਜੀਵ ਚੌਧਰੀ ਕਿਤਾਬ ਮਾਰਕਿਟ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਅਤੇ ਹੋਰ ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਰਾਤ ਦੇ ਕਰਫਿਊ ਵਿਚ ਵੀ ਵਪਾਰੀਆਂ ਨੂੰ ਕੁੱਝ ਢਿੱਲ ਦੇਣੀ ਚਾਹੀਦੀ ਹੈ। ਬਹੁਤ ਸਾਰੇ ਦੁਕਾਨ ਦੂਜੀ ਸੜਕ ਪਾਸੋਂ ਆਉਂਦੇ ਹਨ ਅਤੇ ਦੁਕਾਨ ਬੰਦ ਕਰਨ ਤੋਂ ਬਾਅਦ ਵਾਪਸ ਜਾਂਦੇ ਸਮੇਂ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ।
ਸਰਕਾਰੀ ਹੁਕਮਾਂ ਤੋਂ ਬਾਅਦ ਅੱਜ ਬਜ਼ਾਰ ਵਿਚ ਸਥਿਤੀ ਬਹੁਤ ਵਿਗੜ ਗਈ ਅਤੇ ਪੁਲਿਸ ਜਾਮ ਖੁੱਲ੍ਹਵਾਉਣ ਵਿਚ ਲੱਗੀ ਹੋਈ ਹੈ। ਫੁੱਲ ਸਟਾਪ ਅਰੋੜਾ ਮਾਰਕਿਟ ਦੇ ਪ੍ਰਧਾਨ ਸੰਜੀਵ ਚੌਧਰੀ ਕਿਤਾਬ ਮਾਰਕਿਟ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਅਤੇ ਹੋਰ ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਰਾਤ ਦੇ ਕਰਫਿਊ ਵਿਚ ਵੀ ਸ਼ਿਫਟਾਂ ਵਿਚ ਕੁੱਝ ਢਿੱਲ ਦੇਣੀ ਚਾਹੀਦੀ ਹੈ।
Also Read: ਕੈਬਨਿਟ ਮੰਤਰੀ ਧਰਮਸੋਤ ਖਿਲਾਫ਼ ਸੜਕਾਂ ‘ਤੇ ਆਈ ਆਮ ਆਦਮੀ ਪਾਰਟੀ
ਸਰਕਾਰ ਵੱਲੋਂ ਇਕ ਹਫ਼ਤਾ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਨੂੰ ਆਡ-ਈਵਨ ਫਾਰਮੂਲੇ ਦੇ ਤਹਿਤ ਖੋਲ੍ਹਣ ਦੇ ਹੁਕਮ ਦਿੱਤੇ ਹੋਏ ਸਨ। ਬਜ਼ਾਰ ਵਿਚ ਕਈ ਦੁਕਾਨਾਂ ਇਕੱਠੀਆਂ ਹੀ ਖੁੱਲ੍ਹੀਆਂ ਹੋਈਆਂ ਸਨ। ਘੁਮਾਰ ਮੰਡੀ ਬਜ਼ਾਰ ਵਿਚ ਸਵੇਰੇ ਇਸ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤੇ ਥਾਣਾ ਡਿਵੀਜ਼ਨ ਨੰਬਰ ਅੱਠ ਤੋਂ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਮੌਕੇ ਤੇ ਪਹੁੰਚੇ ਅਤੇ ਵਪਾਰੀਆਂ ਨਾਲ ਗੱਲ ਕੀਤੀ। ਘੁਮਾਰ ਮੰਡੀ ਵਿਚ ਸਥਿਤ ਬਤਰਾ ਇੰਪੋਰਿਅਮ ਤੇ ਵਪਾਰੀ ਇਕੱਠੇ ਹੋਏ ਅਤੇ ਸਰਕਾਰ ਦੇ ਫ਼ੈਸਲੇ ਤੇ ਵਿਰੋਧ ਜ਼ਾਹਿਰ ਕੀਤਾ ਸੀ।
