News

ਲੁਧਿਆਣਾ ’ਚ ਮੁਸਲਮਾਨ ਭਾਈਚਾਰੇ ਵੱਲੋਂ ਸਿਆਸੀ ਪਾਰਟੀ ਦਾ ਬਾਈਕਾਟ

ਹਿਜਾਬ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਮੁਸਲਿਮ ਭੈਣਾਂ ਵੱਲੋਂ ਮਾਰਚ ਕੱਢਿਆ ਗਿਆ। ਉਹਨਾਂ ਨੇ ਕਿਹਾ ਕਿ ਵੋਟਾਂ ਵਿੱਚ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਵਾਲੀਆਂ ਪਾਰਟੀਆਂ ਦਾ ਬਾਈਕਾਟ ਕਰਾਂਗੇ। ਸ਼ਾਹੀ ਇਮਾਮ ਨੇ ਕਿਹਾ ਕਿ ਭਾਜਪਾ ਕੋਲ ਸਿਆਸੀ ਮੁੱਦੇ ਮੁੱਕ ਗਏ ਹਨ ਹੁਣ ਧਰਮ ਦਾ ਸਹਾਰਾ ਲੈ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਜਾਮਾ ਮਸਜਿਦ ਵੱਲੋਂ ਇੱਕ ਮਾਰਚ ਕੱਢਿਆ ਗਿਆ।

Hijab row: RSS' Muslim Wing backs burqa-clad girl, says 'purdah' part of  Indian culture

ਇਸ ਦੌਰਾਨ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੇ ਜਮ ਕੇ ਕਰਨਾਟਕਾ ਵਿੱਚ ਹੋਈ ਘਟਨਾ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇੱਕ ਸ਼ੇਰਨੀ ਸਾਰਿਆਂ ਤੇ ਭਾਰੀ ਪਈ। ਮੁਸਲਿਮ ਔਰਤਾਂ ਨੇ ਕਿਹਾ ਕਿ ਹਿਜਾਬ ਸਾਡੀ ਆਬਰੂ ਦਾ ਹਿੱਸਾ ਹੈ ਇਸ ਕਰਕੇ ਉਸ ਨੂੰ ਪਾਉਣ ਤੋਂ ਕਿਵੇਂ ਕੋਈ ਸਾਨੂੰ ਰੋਕ ਸਕਦਾ ਹੈ। ਉੱਧਰ ਦੂਜੇ ਪਾਸੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਭਾਜਪਾ ਦੇ ਕੋਲ ਹੁਣ ਮੁੱਦੇ ਖ਼ਤਮ ਹੋ ਚੁੱਕੇ ਹਨ।

ਹੁਣ ਉਹ ਵਿਕਾਸ ਦੀ ਗੱਲ ਤਾਂ ਨਹੀਂ ਕਰਦੇ ਪਰ ਧਰਮਾਂ ਵਿੱਚ ਵਖਰੇਵੇਂ ਪਾ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਨੇ ਸਿੱਧੇ ਤੌਰ ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਫਿਰਕਾਪ੍ਰਸਤੀ ਫੈਲਾਉਣ ਦੀ ਕੋਸ਼ਿਸ਼ ਭਾਰਤ ਵਿੱਚ ਕੀਤੀ ਜਾ ਰਹੀ ਹੈ। ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

ਸ਼ਾਹੀ ਇਮਾਮ ਨੇ ਕਿਹਾ ਕਿ ਜਦੋਂ ਹਰ ਧਰਮ ਨੂੰ ਆਪਣੇ ਮੁਤਾਬਕ ਪਹਿਰਾਵਾ ਪਾਉਣ ਦੀ ਇਜਾਜ਼ਤ ਹੈ ਤਾਂ ਮੁਸਲਿਮ ਭੈਣਾਂ ਦੇ ਪਹਿਰਾਵੇ ਨੂੰ ਲੈ ਕੇ ਕਿਉਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹਿਜਾਬ ਅਤੇ ਬੁਰਕਾ ਪਾਉਣ ਦਾ ਹੱਕ ਸੰਵਿਧਾਨ ਵੀ ਦਿੰਦਾ ਹੈ ਅਤੇ ਅਦਾਲਤ ਵੀ ਦਿੰਦੀ ਹੈ ਇਸ ਕਰਕੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਰੋਕਿਆ ਨਹੀਂ ਜਾ ਸਕਦਾ ਹੈ।

Click to comment

Leave a Reply

Your email address will not be published.

Most Popular

To Top