News

ਲੁਧਿਆਣਾ ’ਚ ਮੀਂਹ ਕਾਰਨ ਡੁੱਬੀਆਂ ਸੜਕਾਂ, ਕਈ ਥਾਵਾਂ ’ਤੇ ਭਰਿਆ ਪਾਣੀ

ਸਾਉਣ ਮਹੀਨਾ ਚੜ੍ਹਦੇ ਹੀ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ। ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਉੱਥੇ ਹੀ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਦਾ ਹੈ। ਲੁਧਿਆਣਾ ਵਿੱਚ ਥੋੜਾ ਸਮਾਂ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਵੱਡੀ ਗਿਣਤੀ ‘ਚ ਲੋਕਾਂ ਦੀਆਂ ਗੱਡੀਆਂ ਮੀਂਹ ਦੇ ਪਾਣੀ ‘ਚ ਫਸ ਗਈਆਂ ਹਨ।

ਇਸ ਦੌਰਾਨ ਲੋਕਾਂ ਦਾ ਗੁੱਸਾ ਪ੍ਰਸ਼ਾਸਨ ‘ਤੇ ਫੁੱਟ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਰੋਡ ‘ਤੇ ਪਾਣੀ ਇੰਨਾ ਜਮ੍ਹਾ ਹੋ ਗਿਆ ਹੈ ਕਿ ਸੀਵਰੇਜ਼ ਪਾਉਣ ਕਾਰਨ ਲੋਕਾਂ ਦਾ ਗੱਡੀਆਂ ਪਾਣੀ ‘ਚ ਫਸ ਗਈਆਂ ਹਨ। ਉਹਨਾਂ ਪ੍ਰਸ਼ਾਸਨ ‘ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਵੀ ਲਾਏ। ਉੱਧਰ ਗੱਲ ਕਰੀਏ ਨਕੋਦਰ ਦੀ ਤਾਂ ਇੱਥੋਂ ਦੇ ਲੋਕਾਂ ਨੇ ਕਿਹਾ ਕਿ ਜੋ ਨਗਰ ਕੌਂਸਲ ਆਪਣਾ ਦਫਤਰ ਮੀਂਹ ਪਾਣੀ ਤੋਂ ਬਚਾਅ ਨਹੀਂ ਸਕਿਆ।

ਉਸ ਨੇ ਸ਼ਹਿਰ ਨੂੰ ‘ਏ ਕਲਾਸ’ ਦੀਆਂ ਸੁਵਿਧਾਵਾਂ ਕੀ ਦੇਣੀਆਂ। ਲੋਕਾਂ ਨੇ ਇਲਜ਼ਾਮ ਲਾਇਆ ਕਿ ਬਰਸਾਤਾਂ ਦੇ ਪਾਣੀ ਦੇ ਨਿਕਾਸ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ ਅਤੇ ਮਹਿਜ਼ ਕਾਗਜ਼ਾਂ ਵਿੱਚ ਹੀ ਨਕੋਦਰ ਸ਼ਹਿਰ ਨੂੰ ਪਿਛਲੀ ਟਰਮ ਦੀ ਕਮੇਟੀ ਨੇ ‘ਏ ਕਲਾਸ’ ਦਾ ਦਰਜਾ ਦਵਾ ਦਿੱਤਾ। ਦੱਸ ਦੇਈਏ ਕਿ ਸਵੇਰ ਤੋਂ ਸ਼ੁਰੂ ਹੋਈ ਬਰਸਾਤ ਨਾਲ ਲੁਧਿਆਣਾ ਦੇ ਕਈ ਇਲਾਕਿਆਂ ਅੰਦਰ ਪਾਣੀ ਇਸ ਤਰ੍ਹਾਂ ਭਰ ਗਿਆ ਜਿਵੇਂ ਕਿ ਹੜ੍ਹ ਆ ਗਿਆ ਹੋਵੇ।

ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਅੰਦਰ ਸਵੇਰ ਤੋਂ ਬਿਜਲੀ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਲੋਕ ਬੀਤੇ ਕਈ ਦਿਨਾਂ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਸਨ ਪਰ ਭਾਰੀ ਮੀਂਹ ਨੇ ਕਾਰਨ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ ਅਤੇ ਘੰਟਾ ਘਰ ਦੇ ਨੇੜੇ ਤਾਂ ਪਾਣੀ ਖੜ੍ਹਾ ਹੋਣ ਕਾਰਨ ਕਈ ਥਾਵਾਂ ‘ਤੇ ਟੋਏ ਵੀ ਪੈ ਗਏ। ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਸਵੇਰ ਦੇ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Click to comment

Leave a Reply

Your email address will not be published.

Most Popular

To Top