ਲੁਧਿਆਣਾ ’ਚ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੁਧਿਆਣਾ ਤੋਂ ਦਿਲ ਦਿਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਗੱਲਬਾਤ ਕਰਦੇ ਹੋਏ ਬਜ਼ੁਰਗ ਜੋੜੇ ਦੇ ਗੁਆਂਢੀਆਂ ਨੇ ਦੱਸਿਆ ਕਿ, ਮ੍ਰਿਤਕ ਜੋੜਾ ਘਰ ਵਿੱਚ ਇਕੱਲੇ ਰਹਿੰਦਾ ਸੀ ਅਤੇ ਜੋੜੇ ਦੇ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ।

ਉਹਨਾਂ ਦੱਸਿਆ ਕਿ ਕੁਝ ਦਿਨਾਂ ਤੱਕ ਬਜ਼ੁਰਗ ਜੋੜੇ ਨੇ ਵੀ ਆਪਣੇ ਪੁੱਤਰ ਕੋਲ ਵਿਦੇਸ਼ ਜਾਣਾ ਸੀ। ਉਹਨਾਂ ਦੱਸਿਆ ਕੀ ਕੁਝ ਗੁਆਂਢੀਆਂ ਵੱਲੋਂ ਰਾਤ ਦੇ ਕਰੀਬ 9 : 30 ਵਜੇ ਕਿਸੇ ਵਿਅਕਤੀ ਨੂੰ ਘਰ ਦੀ ਕੰਧ ਟੱਪ ਕੇ ਭੱਜਦੇ ਹੋਏ ਵੀ ਦੇਖਿਆ ਗਿਆ। ਇਸ ਖੌਫਨਾਕ ਘਟਨਾ ਬਾਰੇ ਪੁਲਿਸ ਜਾਂਚ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਤਲ ਹੋਏ ਬਜੁਰਗ ਸਰਕਾਰੀ ਨੌਕਰੀ ਤੋਂ ਕੁਝ ਸਾਲ ਪਹਿਲਾਂ ਹੀ ਸੇਵਾ ਮੁਕਤ ਹੋਏ ਸੀ, ਇਸ ਜੋੜੇ ਦੀ ਕੁੜੀ ਵੀ ਲੁਧਿਆਣਾ ਵਿੱਚ ਹੀ ਵਿਆਹੀ ਹੋਈ ਹੈ।
ਪੁਲਿਸ ਨੇ ਦੱਸਿਆ ਕਿ, “ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵਾਰਦਾਤ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹਨਾਂ ਕਿਹਾ ਕਿ, “ਪੁਲਸ ਵੱਲੋਂ ਇਲਾਕੇ ਦੀ ਸੀ ਸੀ ਟੀਵੀ ਫੁਟੇਜ ਨੂੰ ਖਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤਰ੍ਹਾਂ ਬਜ਼ੁਰਗ ਜੋੜੇ ਦਾ ਕਤਲ ਹੋਣ ਦੀ ਘਟਨਾ ਬਹੁਤ ਹੀ ਦਿਲ ਨੂੰ ਦਿਹਲਾਉਣ ਵਾਲੀ ਘਟਨਾ ਹੈ। ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
