ਲੁਧਿਆਣਾ ‘ਚ ਪ੍ਰਾਪਰਟੀ ਟੈਕਸ ਡਿਫਾਲਟਰ ਖਿਲਾਫ਼ 30,000 ਪ੍ਰਾਪਰਟੀ ਮਾਲਕਾਂ ਨੂੰ ਭੇਜੇ ਜਾਣਗੇ ਨੋਟਿਸ

 ਲੁਧਿਆਣਾ ‘ਚ ਪ੍ਰਾਪਰਟੀ ਟੈਕਸ ਡਿਫਾਲਟਰ ਖਿਲਾਫ਼ 30,000 ਪ੍ਰਾਪਰਟੀ ਮਾਲਕਾਂ ਨੂੰ ਭੇਜੇ ਜਾਣਗੇ ਨੋਟਿਸ

ਲੁਧਿਆਣਾ ਵਿੱਚ 30 ਹਜ਼ਾਰ ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਇਹ ਕਾਰਵਾਈ ਨਗਰ ਨਿਗਮ ਲੁਧਿਆਣਾ ਵੱਲੋਂ ਕੀਤ ਜਾ ਰਹੀ ਹੈ। ਨਗਰ ਨਿਗਮ ਸਾਲ 2022-23 ਲਈ 120 ਕਰੋੜ ਰੁਪਏ ਆਮਦਨ ਦਾ ਟੀਚਾ ਹਰ ਸਾਲ ਵਿੱਚ ਪੂਰਾ ਕਰਨਾ ਚਾਹੁੰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪ੍ਰਾਪਰਟੀ ਟੈਕਸ ਡਿਫਾਲਟਰ ਤੇ ਗ਼ਲਤ ਰਿਟਰਨ ਭਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਨਗਰ ਨਿਗਮ ਲੁਧਿਆਣਾ ਨੇ ਤਿਆਰੀ ਵਿੱਢ ਲਈ ਹੈ।

What is Property Tax - Meaning of Property Tax | IDFC FIRST Bank

ਨਗਰ ਨਿਗਮ ਨੇ ਸ਼ਹਿਰ ਦੇ 30 ਹਜ਼ਾਰ ਪ੍ਰਾਪਰਟੀ ਮਾਲਕਾਂ ਲਈ ਨੋਟਿਸ ਤਿਆਰ ਕੀਤੇ ਹਨ, ਜਿਹਨਾਂ ਨੂੰ ਛੇਤੀ ਹੀ ਜ਼ੋਨਲ ਕਮਿਸ਼ਨਰਾਂ ਰਾਹੀਂ ਭੇਜਿਆ ਜਾਵੇਗਾ। ਇਹ ਨੋਟਿਸ ਨਗਰ ਨਿਗਮ ਦੇ ਚਾਰੋਂ ਜ਼ੋਨਲ ਕਮਿਸ਼ਨਰ ਦਫ਼ਤਰਾਂ ਵਿੱਚ ਭੇਜ ਦਿੱਤੇ ਗਏ ਹਨ। ਇਸ ਸਬੰਧੀ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਦਾ ਖਜ਼ਾਨਾ ਖਾਲੀ ਹੈ ਤੇ ਮੁਲਾਜ਼ਮਾਂ ਦੀ ਤਨਖ਼ਾਹ ਵੀ ਜੀਐਸਟੀ ਦੀ ਆਉਣ ਵਾਲੀ ਕਿਸ਼ਤ ਰਾਹੀਂ ਜਾਂਦੀ ਹੈ।

ਜੇ ਸਰਕਾਰ ਵੱਲੋਂ ਨਗਰ ਨਿਗਮ ਨੂੰ ਜੀਐਸਟੀ ਦੀ ਕਿਸ਼ਤ ਦੇਰੀ ਨਾਲ ਜਾਰੀ ਕੀਤੀ ਜਾਵੇ ਤਾਂ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਨਹੀਂ ਮਿਲਦੀ। ਅਜਿਹੇ ਹਾਲਾਤਾਂ ਵਿੱਚ ਨਗਰ ਨਿਗਮ ਦੀ ਆਮਦਨ ਦਾ ਸਭ ਤੋਂ ਵੱਡਾ ਰਾਹ ਪ੍ਰਾਪਰਟੀ ਟੈਕਸ ਹੈ ਤੇ ਲੋਕ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ। ਇਸ ਕਰਕੇ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਤੇ ਕਾਰਵਾਈ ਦੀ ਤਿਆਰੀ ਖਿੱਚੀ ਹੈ।

ਨਗਰ ਨਿਗਮ ਨੇ ਸਾਲ 2022-23 ਲਈ 120 ਕਰੋੜ ਰੁਪਏ ਆਮਦਨ ਦਾ ਟੀਚਾ ਰੱਖਿਆ ਹੈ। ਇਸ ਵਿੱਚੋਂ ਹੁਣ ਤੱਕ 85 ਕਰੋੜ ਰੁਪਏ ਤੋਂ ਵੱਧ ਪੈਸੇ ਆ ਚੁੱਕੇ ਹਨ ਤੇ ਬਾਕੀ ਦੇ ਪੈਸੇ ਵਸੂਲਣ ਲਈ ਤਿਆਰੀ ਕੀਤੀ ਜਾ ਰਹੀ ਹੈ। ਨਗਰ ਨਿਗਮ ਦੇ ਵਧੀਕ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰ ਤੇ ਗਲਤ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ ਜਾਰੀ ਕਰਨ ਲਈ 30 ਹਜ਼ਾਰ ਨੋਟਿਸ ਤਿਆਰ ਕੀਤੇ ਗਏ ਹਨ।

Leave a Reply

Your email address will not be published.