ਲੁਧਿਆਣਾ ‘ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ, ਗੋਦਾਮ ਮਾਲਕ ਦੀ ਗੱਡੀ ਵੀ ਲਪੇਟ ’ਚ

 ਲੁਧਿਆਣਾ ‘ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ, ਗੋਦਾਮ ਮਾਲਕ ਦੀ ਗੱਡੀ ਵੀ ਲਪੇਟ ’ਚ

ਲੁਧਿਆਣਾ ਵਿੱਚ ਸਥਿਤ ਉੰਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਗੋਦਾਮ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਘਟਨਾ ਬਾਰੇ ਗੋਦਾਮ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਅੱਗ ਲੱਗਣ ਕਾਰਨ ਓਹਨਾਂ ਦੀ ਗੱਡੀ ਵੀ ਸੜ ਕੇ ਸਵਾਹ ਹੋ ਗਈ।

ਉਹਨਾਂ ਕਿਹਾ ਕਿ ਅੱਗ ਲੱਗੀ ਨੂੰ 3 ਘੰਟੇ ਦਾ ਸਮਾਂ ਹੋ ਚੁੱਕਿਆ ਜਿਸ ਨਾਲ ਇਲਾਕੇ ਦੇ ਹੋਰ ਘਰਾਂ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀ ਪ੍ਰਸ਼ਾਸ਼ਨ ਦੀ ਕਾਰਵਾਈ ਤੋਂ ਕਾਫ਼ੀ ਨਾਰਾਜ਼ ਨਜ਼ਰ ਆਏ। ਓਹਨਾਂ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਅੱਗ ਬੁਝਾਓ ਦਸਤੇ ਨੂੰ ਸੂਚਨਾ ਦਿੱਤੀ ਗਈ ਪਰ ਓਹ ਦਸਤਾ ਸ਼ਿਕਾਇਤ ਕਰਨ ਤੋਂ ਕਰੀਬ 2 ਘੰਟੇ ਦੇਰੀ ਨਾਲ ਪਹੁੰਚਿਆ।

ਇਸ ਬਾਰੇ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਨੇ ਦੱਸਿਆ ਕਿ ਓਹਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ 10 ਤੋਂ 15 ਗੱਡੀਆਂ ਪਾਣੀ ਦਾ ਇਸਤੇਮਾਲ ਕੀਤਾ ਗਿਐ ਅਤੇ ਅੱਧੀ ਤੋਂ ਜ਼ਿਆਦਾ ਅੱਗ ਤੇ ਕਾਬੂ ਕਰ ਲਿਆ ਗਿਆ।

ਘਟਨਾ ਤੜਕੇ ਤਿੰਨ ਵਜੇ ਵਾਪਰੀ, ਜਦੋਂ ਇਲਾਕੇ ਦੇ ਲੋਕਾਂ ਨੇ ਦੇਖਿਆ ਕਿ ਗੋਦਾਮ ‘ਚੋਂ ਲੰਬੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।  ਸੂਚਨਾ ਮਿਲਣ ਤੱਕ ਉੱਥੇ 3 ਵੂਲਨ ਗੋਦਾਮਾਂ ‘ਚ ਭਿਆਨਕ ਅੱਗ ਲੱਗ ਗਈ ਸੀ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਗੋਦਾਮ ਦੀ ਛੱਤ ‘ਤੇ ਦਸ-ਗਿਆਰਾਂ ਸਿਲੰਡਰ ਪਏ ਹਨ।

Leave a Reply

Your email address will not be published.