ਲੁਧਿਆਣਾ ਕਚਿਹਰੀਆਂ ’ਚ 140 ਵਕੀਲ ਨਕਲੀ ਲਾਇਸੈਂਸ ਬਣਾ ਕੇ ਕਰ ਰਹੇ ਸੀ ਕੰਮ!

 ਲੁਧਿਆਣਾ ਕਚਿਹਰੀਆਂ ’ਚ 140 ਵਕੀਲ ਨਕਲੀ ਲਾਇਸੈਂਸ ਬਣਾ ਕੇ ਕਰ ਰਹੇ ਸੀ ਕੰਮ!

ਜੇ ਕੋਈ ਵਿਅਕਤੀ ਕਿਸੇ ਅੜਚਨ ਵਿੱਚ ਫਸਦਾ ਹੈ ਤਾਂ ਓਹ ਇਨਸਫ ਦੀ ਉਮੀਦ ਲੈ ਕੇ ਕੋਰਟ ਦਾ ਰੁਖ਼ ਕਰਦਾ ਹੈ। ਪੀੜਤ ਲੋਕਾਂ ਨੂੰ ਇਨਸਾਫ਼ ਦਵਾਉਣ ਦੀ ਜਿੰਮੇਵਾਰੀ ਵਕੀਲ ਦੀ ਹੁੰਦੀ ਹੈ ਪਰ ਜੇ ਇਨਸਾਫ਼ ਦਵਾਉਣ ਦੀ ਜਿੰਮੇਵਾਰੀ ਨਿਭਾਉਣ ਵਾਲਾ ਵਕੀਲ ਹੀ ਫਰਜ਼ੀ ਨਿਕਲੇ ਤਾਂ ਫੇਰ ਇਨਸਾਨ ਇਨਸਾਫ਼ ਲਈ ਕਿਸ ਕੋਲ ਜਾਵੇਗਾ।

ਅਜਿਹਾ ਹੀ ਮਾਮਲਾ ਲੁਧਿਆਣਾ ਕਚਹਿਰੀ ਵਿੱਚ ਸਾਹਮਣੇ ਆਇਆ, ਜਿੱਥੇ ਕੰਮ ਕਰਦੇ ਕਰੀਬ 140 ਵਕੀਲ ਫਰਜ਼ੀ ਨਿਕਲੇ ਹਨ। ਇਸ ਬਾਰੇ ਬਾਰ ਕੌਂਸਲ ਦੇ ਮੈਂਬਰ ਨੇ ਦੱਸਿਆ ਕਿ ਇੱਕ ਵਕੀਲ ਵੱਲੋਂ ਦੂਜੇ ਵਕੀਲ ਖਿਲਾਫ ਓਸ ਦੇ ਲਾਇਸੈਂਸ ਨਕਲੀ ਹੋਣ ਦੀ ਸ਼ਿਕਾਇਤ ਕੀਤੀ ਗਈ। ਜਦੋਂ ਕੌਂਸਲ ਵੱਲੋਂ ਉਸ ਵਕੀਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਓਸ ਵੱਲੋਂ ਕਿਸੇ ਹੋਰ ਵਿਅਕਤੀ ਤੋਂ ਮੁੱਲ ਲਾਇਸੈਂਸ ਖਰੀਦਣ ਦੀ ਗੱਲ ਕਹੀ ਗਈ।

ਇਸ ਤੋਂ ਇਲਾਵਾ ਉਸ ਵਕੀਲ ਨੇ ਕਈ ਹੋਰ ਵਕੀਲਾਂ ਦੇ ਫਰਜ਼ੀ ਹੋਣ ਦੀ ਗੱਲ ਆਖੀ ਹੈ ਜਿਸ ਤੋਂ ਬਾਅਦ ਬਾਰ ਕੌਂਸਲ ਵੱਲੋਂ ਕੀਤੀ ਗਈ ਜਾਂਚ ਵਿੱਚ 140 ਵਕੀਲਾਂ ਦੇ ਲਾਇਸੈਂਸ ਜਾਅਲੀ ਪਾਏ ਗਏ। ਉਹਨਾਂ ਕਿਹਾ ਕਿ ਬਾਰ ਕੌਂਸਲ ਵੱਲੋਂ ਹੁਣ ਪੰਜਾਬ ਅਤੇ ਹਰਿਆਣਾ ਦੇ ਬਾਕੀ ਜ਼ਿਲ੍ਹਿਆਂ ਦੇ ਵਕੀਲਾਂ ਦੇ ਲਾਇਸੈਂਸ ਦੀ ਵੀ ਜਾਂਚ ਕੀਤੀ ਜਾਵੇਗੀ।

ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਮਿਲੀ ਸੂਚਨਾ ਮੁਤਾਬਿਕ ਕਈ ਵਕੀਲ ਪਿਛਲੇ ਕਰੀਬ 18 ਸਾਲ ਤੋਂ ਜਾਅਲੀ ਲਾਇਸੈਂਸ ਤੇ ਕੰਮ ਕਰ ਰਹੇ ਸੀ, ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਇੰਨੇ ਸਾਲ਼ਾ ਤੋਂ ਇਸ ਮਾਮਲੇ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਗਿਆ।

Leave a Reply

Your email address will not be published.