News

ਲੀਡਰ ਅਤੇ ਅਫਸਰ ਪੁੱਤ ਪੋਤੀ ਵੱਲੋਂ ਮਾਂ ਨੂੰ ਰੋਲਣ ਉੱਤੇ, ਖਾਸਾ ਗਰਮ ਬੋਲੀ ਆਪ ਆਗੂ ਨਰਿੰਦਰ ਕੌਰ ਭਰਾਜ

ਇਹ ਮਾਮਲਾ ਹੈ ਮੁਕਤਸਰ ਦੇ ਇੱਕ ਅਫਸਰ ਪੁੱਤ ਦੀ ਮਾਂ ਦੀ ਦੁਰਗਤੀ ਦਾ। ਨਰਿੰਦਰ ਕੌਰ ਜੀ ਨਾਲ ਗੱਲ ਕਰਦਿਆਂ ਪਤਾ ਲੱਗਾ ਹੈ ਕਿ ਪੁੱਤਰ ਦੇ ਅਫਸਰ ਅਤੇ ਪੋਤੀ ਦੇ SDM ਹੋਣ ਦੇ ਬਾਵਜੂਦ ਵੀ ਘਰ ਵਿਚ ਬਜੁਰਗ ਮਾਤਾ ਦਾ ਕੋਈ ਸਤਿਕਾਰ ਤੇ ਪਰਵਾਹ ਨਹੀਂ ਕੀਤੀ ਜਾ ਰਹੀ।

ਵੀਡੀਓ ਵਿਚ ਮਾਤਾ ਇਕ ਗੰਦਾ ਜਿਹਾ ਕੰਬਲ ਲੈ ਕੇ ਇੱਕ ਗੰਦੀ ਜਿਹੀ ਜਗਾ ਤੇ ਪਈ ਹੋਈ ਹੈ। ਨਾ ਉਸਦੇ ਕਪੜੇ ਸਾਫ ਸੁਥਰੇ ਹਨ ਅਤੇ ਨਾ ਹੀ ਉਸ ਨੂੰ ਸੰਭਾਲਣ ਵਾਲਾ ਕੋਈ ਹੈ। ਇਸ ਬਜੁਰਗ ਮਾਤਾ ਦਾ ਪਰਿਵਾਰ ਸਭ ਤੋਂ ਲਾਹਣਤਾਂ ਸੁਣ ਰਿਹਾ ਹੈ। ਨਰਿੰਦਰ ਜੀ ਨੇ ਕਿਹਾ ਕਿ ਉਹ ਸੋਚਦੀ ਹੈ ਕਿ ਜੇਕਰ ਪੁੱਤ ਨਾ ਸਹੀ ਤਾਂ ਧੀਆਂ ਨੂੰ ਹੀ ਮਾਂ-ਬਾਪ ਦਾ ਦੁੱਖ ਵੰਡਾਉਣਾ ਚਾਹੀਦਾ ਹੈ। ਪਰ ਇੱਥੇ ਤਾਂ ਧੀ ਨੇ ਵੀ ਆਪਣੀ ਦਾਦੀ ਦੇ ਹਾਲ ਬਾਰੇ ਕੁਝ ਨਹੀਂ ਸੋਚਿਆ।

ਬੀਬਾ ਜੀ ਅੱਗੇ ਕਹਿੰਦੇ ਹਨ ਕਿ ਭਾਵੇਂ ਇਨਸਾਨ ਕਿੰਨਾ ਵੀ ਪੜ੍ਹ-ਲਿਖ ਜਾਵੇ ਇਨਸਾਨੀਅਤ ਪੜ੍ਹਾਈ ਨਾਲ ਨਹੀਂ ਆਉਂਦੀ। ਉਹਨਾਂ ਨੇ ਮਾਮਲੇ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੀ ਮੰਗ ਕੀਤੀ ਹੈ। ਬੀਬਾ ਜੀ ਨੇ ਏਥੇ ਸਾਰੇ ਸਮਾਜ ਦੇ ਧੀਆਂ-ਪੁੱਤਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਆਪਣੇ ਮਾਂ-ਬਾਪ ਦੀ ਸੰਭਾਲ ਕਰਨੀ ਚਾਹੀਦੀ ਹੈ। ਜੇ ਅੱਜ ਅਸੀਂ ਉਨ੍ਹਾਂ ਦੀ ਸੰਭਾਲ ਕਰਾਂਗੇ ਤਾਂ ਹੀ ਕੱਲ ਨੂੰ ਅਗਲੀ ਪੀੜ੍ਹੀ ਸਾਨੂੰ ਦੇਖੇਗੀ। ਬਾਹਰਲੇ ਦੇਸ਼ਾਂ ਨਾਲ ਤੁਲਨਾ ਕਰਦੇ ਹੋਏ ਬੀਬਾ ਨੇ ਕਿਹਾ ਕਿ ਹੁਣ ਏਥੇ ਦੀ ਹਾਲਤ ਉਸ ਤੋਂ ਵੀ ਖਸਤਾ ਹੋ ਚੁੱਕੀ ਹੈ।

Click to comment

Leave a Reply

Your email address will not be published. Required fields are marked *

Most Popular

To Top