ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾਉਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ

ਹੋਲੇ ਮਹੱਲੇ ਦਾ ਤਿਉਹਾਰ ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਣ ਲਈ ਆਨੰਦਪੁਰ ਸਾਹਿਬ ਆਉਂਦੀਆਂ ਹਨ। ਅੱਜ ਤੀਜੇ ਦਿਨ ਜਿੱਥੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉੱਥੇ ਹੀ ਮਹੱਲੇ ਦੀ ਅਰਦਾਸ ਕਰਨ ਉਪਰੰਤ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤੀ ਜਦੋਂ ਸਮਾਜ ’ਤੇ ਭਾਰੀ ਪੈ ਜਾਂਦੀ ਹੈ ਤਾਂ ਸਮਾਜ ਦਾ ਨੁਕਸਾਨ ਹੁੰਦਾ ਹੈ।

ਉਹਨਾਂ ਭਾਰਤ ਦੀ ਹਾਲਤ ਪਤਲੀ ਹੋਣ ਪਿੱਛੇ ਦੇਸ਼ ਦੇ ਰਾਜਨੀਤੀ ਭਾਰੀ ਹੋਣ ਦੀ ਗੱਲ ਆਖੀ ਹੈ। ਉਹਨਾਂ ਭਾਰਤ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਭਾਰਤ ਦਾ ਦਿਵਾਲਾ ਨਿਕਲਿਆ ਪਿਆ ਹੈ, ਜਿਸ ਕਾਰਨ ਸਾਨੂੰ ਅਪਣਾ ਧਰਮ ਮਜ਼ਬੂਤ ਕਰਨ ਦੀ ਲੋੜ ਹੈ। ਜੇ ਲੋਕਾਂ ਨੇ ਬਚਣਾ ਹੈ ਤਾਂ ਉਹਨਾਂ ਨੂੰ ਗੁਰੂ ਦਾ ਬਣਨਾ ਪਵੇਗਾ।
ਜੇ ਅਸੀਂ ਧਰਮ ਤੋਂ ਦੂਰ ਹੋ ਗਏ ਤਾਂ ਸਾਡੀ ਹੋਂਦ ਖਤਰੇ ਵਿੱਚ ਹੋਵੇਗੀ। ਉੱਥੇ ਹੀ ਉਨ੍ਹਾਂ ਲਾਲ ਕਿਲੇ ‘ਤੇ ਨੌਜਵਾਨਾਂ ਵੱਲੋਂ ਲਹਿਰਾਏ ਕੇਸਰੀ ਝੰਡੇ ਬਾਰੇ ਕਿਹਾ ਹੈ ਕਿ ਕਿਸਾਨ ਅੰਦੋਲਨ ਚੱਲਿਆ ਤੇ ਨੌਜਵਾਨ ਜ਼ਜਬਾਤੀ ਹੋ ਗਏ।
ਉਹ ਲਾਲ ਕਿਲੇ ‘ਤੇ ਚਲੇ ਗਏ ਤੇ ਉਨ੍ਹਾਂ ਨੇ ਉੱਥੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਨਾਲ ਨੌਜਵਾਨਾਂ ਨੇ ਕੋਈ ਪਾਪ ਨਹੀਂ ਕਰ ਦਿੱਤਾ। ਸਰਕਾਰ ਵੱਲੋਂ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਸੁੱਟ ਦਿੱਤਾ।
