News

ਲਾਲ ਕਿਲ੍ਹਾ 31 ਜਨਵਰੀ ਤਕ ਰਹੇਗਾ ਬੰਦ

ਭਾਰਤੀ ਪੁਰਾਤਤਵ ਸਰਵੇਖਣ ਦੇ ਇਕ ਹੁਕਮ ਅਨੁਸਾਰ ਲਾਲ ਕਿਲ੍ਹਾ 27 ਜਨਵਰੀ ਤੋਂ 31 ਜਨਵਰੀ ਤਕ ਯਾਤਰੀਆਂ ਲਈ ਬੰਦ ਰਹੇਗਾ। ਲਾਲ ਕਿਲ੍ਹੇ ਨੂੰ ਬੰਦ ਰੱਖਣ ਦੇ ਹੁਕਮ ਦੀ ਵਜ੍ਹਾ ਨਹੀਂ ਦੱਸੀ ਗਈ। ਮੰਗਲਵਾਰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਹਲਾਤ ਕਾਫੀ ਗੰਭੀਰ ਬਣ ਗਏ ਹਨ।

ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ। ਸੂਤਰਾਂ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ ‘ਚ ਭੜਕੀ ਹਿੰਸਾ ਤੋਂ ਬਾਅਦ ਏਐਸਆਈ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਨਵੇਂ ਹੁਕਮਾਂ ‘ਚ ਛੇ ਜਨਵਰੀ ਤੇ 18 ਜਨਵਰੀ ਦੇ ਪੁਰਾਣੇ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਤਹਿਤ ਲਾਲ ਕਿਲ੍ਹੇ ਨੂੰ ਬਰਡ ਫਲੂ ਕਾਰਨ 19 ਤੋਂ 22 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਸੀ। ਲਾਲ ਕਿਲ੍ਹਾ ਗਣਤੰਤਰ ਦਿਵਸ ਸਮਾਗਮ ਦੇ ਚੱਲਦਿਆਂ 22 ਜਨਵਰੀ ਤੋਂ 26 ਜਨਵਰੀ ਤਕ ਬੰਦ ਸੀ।

Click to comment

Leave a Reply

Your email address will not be published.

Most Popular

To Top