ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ, ਪੀੜਤਾ ਦੀ ਹਾਲਤ ਨਾਜ਼ੁਕ

 ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ, ਪੀੜਤਾ ਦੀ ਹਾਲਤ ਨਾਜ਼ੁਕ

ਪਿੰਡ ਮਾੜੀ ਉਦੋਕੇ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਨਵ-ਵਿਆਹੀ ਕੁੜੀ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਉਸ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਮਾਰਨ ਦੀ ਕੋਸ਼ਿਸ਼ ਦੇ ਗੰਭੀਰ ਇਲਜ਼ਾਮ ਲਾਏ ਗਏ ਹਨ।

PunjabKesari

ਨਿੱਜੀ ਹਸਪਤਾਲ ਖੇਮਕਰਨ ਰੋਡ ਭਿੱਖੀਵਿੰਡ ਵਿਖੇ ਜੇਰੇ ਇਲਾਜ ਦਾਖਲ ਪੀੜਤਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਪਿਛਲੇ ਡੇਢ ਸਾਲ ਤੋਂ ਉਸ ਨੂੰ ਵੱਧ ਦਾਜ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ ਜਦਕਿ ਉਸ ਦੇ ਮਾਪੇ ਕਾਰ ਦੇਣ ਦੀ ਸਮਰੱਥਾ ਨਹੀਂ ਰੱਖਦੇ। ਉਸ ਨੇ ਅੱਗੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨਾਲ ਪਿਛਲੇ ਦਿਨੀਂ ਕੁਟਮਾਰ ਕੀਤੀ ਕਿ ਉਹ ਆਪਣੇ ਪੇਕਿਆਂ ਪਾਸੋਂ ਦਾਜ ਲੈ ਕੇ ਆਵੇ, ਇਸ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਆ ਗਈ।

ਇੱਥੋਂ 18 ਨਵੰਬਰ ਸ਼ਾਮ ਨੂੰ ਮੋਹਤਬਰ ਵਿਅਕਤੀ ਫ਼ੈਸਲਾ ਕਰਕੇ ਉਸ ਨੂੰ ਸਹੁਰੇ ਘਰ ਲੈ ਗਏ। ਇਸ ਤੋਂ ਬਾਅਦ ਉਸ ਫਿਰ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਦੇ ਸਹੁਰੇ ਨੇ ਕਿਹਾ ਕਿ ਇਸ ਦਾ ਰੋਜ਼-ਰੋਜ਼ ਦਾ ਝਗੜਾ ਮੁਕਾ ਦਈਏ।

ਉਸ ਦੇ ਕਹਿਣ ਤੇ ਉਸ ਦੇ ਦਿਓਰ ਨੇ ਫ਼ਸਲਾਂ ਨੂੰ ਪਾਉਣ ਵਾਲੀ ਜ਼ਹਿਰੀਲੀ ਦਵਾਈ ਉਸ ਦੇ ਪਤੀ ਨੂੰ ਫੜਾ ਦਿੱਤੀ। ਪੀੜਤਾ ਨੇ ਕਿਹਾ ਕਿ ਉਸ ਦੀ ਸੱਸ ਅਤੇ ਸਹੁਰੇ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਉਸ ਦੇ ਮੂੰਹ ਵਿੱਚ ਜ਼ਹਿਰੀਲੀ ਦਵਾਈ ਪਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹੋਸ਼ ਆਉਣ ਤੇ ਪਤਾ ਲੱਗਿਆ ਕਿ ਉਹ ਹਸਪਤਾਲ ਵਿੱਚ ਹੈ।

ਇਸ ਸਬੰਧੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਮਰੀਜ਼ ਦੇ ਮਹਿਦੇ ਦੀ ਸਫ਼ਾਈ ਕਰਕੇ ਜ਼ਹਿਰ ਕੱਢ ਦਿੱਤਾ ਗਿਆ ਹੈ ਪਰ ਜ਼ਹਿਰੀਲੀ ਦਵਾਈ ਅੰਦਰ ਜਾਣ ਕਾਰਨ ਇਸਦੇ ਹਾਲਤ 24 ਘੰਟੇ ਤੱਕ ਗੰਭੀਰ ਰਹੇਗੀ।

ਹਸਪਤਾਲ ’ਚ ਇਹ ਗੱਲ ਬੜੀ ਅਜੀਬ ਸੀ ਕਿ ਸਹੁਰਾ ਪਰਿਵਾਰ ਦਾ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀਂ ਸੀ, ਜਦਕਿ ਕੁੜੀ ਦੇ ਮਾਪਿਆਂ ਦਾ ਕਹਿਣਾ ਸੀ ਕਿ ਸਾਨੂੰ ਵੀ ਇਸ ਘਟਨਾ ਸਬੰਧੀ ਸੂਚਿਤ ਨਹੀਂ ਕੀਤਾ ਗਿਆ।ਕੁੜੀ ਦੇ ਪਿਤਾ ਲਖਵਿੰਦਰ ਸਿੰਘ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਮੇਰੀ ਕੁੜੀ ਦੇ ਸਹੁਰੇ ਪਰਿਵਾਰ ਉੱਪਰ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।

Leave a Reply

Your email address will not be published.