ਲਾਰੈਂਸ ਬਿਸ਼ਨੋਈ, ਗਲੋਡੀ ਬਰਾੜ ਸਮੇਤ ਕਈਆਂ ਗੈਂਗਸਟਰਾਂ ਖਿਲਾਫ਼ UAPA ਤਹਿਤ FIR ਹੋਈ ਦਰਜ

 ਲਾਰੈਂਸ ਬਿਸ਼ਨੋਈ, ਗਲੋਡੀ ਬਰਾੜ ਸਮੇਤ ਕਈਆਂ ਗੈਂਗਸਟਰਾਂ ਖਿਲਾਫ਼ UAPA ਤਹਿਤ FIR ਹੋਈ ਦਰਜ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਖਿਲਾਫ਼ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਨਾਮੀ ਗੈਂਗਸਟਰਾਂ ਤੇ ਵੱਡੀ ਕਰਨ ਜਾ ਰਹੀ ਹੈ।

ਇਸ ਤਹਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਯੂਏਪੀਏ ਤਹਿਤ 2 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ, ਜਿਹਨਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ। ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰਾਂ ਖਿਲਾਫ ਵੀ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਇਨ੍ਹਾਂ ਵਿੱਚ ਆਰਮੀਆ ਤੋਂ ਚੱਲ ਰਹੇ ਲੱਕੀ ਪਟਿਆਲ, ਹਰਿਆਣਾ ਦੀ ਜੇਲ੍ਹ ਵਿੱਚ ਬੰਦ ਕੁਸ਼ਲ ਚੌਧਰੀ, ਦਿੱਲੀ ਜੇਲ੍ਹ ਵਿੱਚ ਬੰਦ ਨੀਰਜ ਬਵਾਨੀਆ ਸਮੇਤ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ। ਐਫਆਈਆਰ ਮੁਤਾਬਕ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਵਿਕਰਮ ਬਰਾੜ, ਜੱਗੂ ਭਗਵਾਨ ਪੁਰੀਆ,

ਸੰਦੀਪ ਉਰਫ ਕਾਲਾ ਜੱਥੇਦਾਰੀ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਲਖਬੀਰ ਸਿੰਘ ਲਾਡਾ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਕੈਨੇਡਾ, ਪਾਕਿਸਤਾਨ, ਦੁਬਾਈ ਵਿੱਚ ਆਪਣਾ ਗੈਂਗ ਚਲਾ ਰਹੇ ਹਨ। ਇਹ ਗੈਂਗ ਵਿਦੇਸ਼ਾਂ ਤੋਂ ਵੱਡੇ ਹਥਿਆਰ ਲੈ ਕੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਹਨ।

Leave a Reply

Your email address will not be published.