News

ਲਾਰਾ ਦੱਤਾ ਤੋਂ ਬਾਅਦ ਪੰਜਾਬ ਦੀ ਹਰਨਾਜ਼ ਸੰਧੂ ਨੇ ਗੱਡੇ ਝੰਡੇ, ਬਣੀ ਮਿਸ ਯੂਨੀਵਰਸ 2021

ਪੰਜਾਬ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਮ ਕੀਤਾ ਹੈ। 21 ਸਾਲ ਦੀ ਹਰਨਾਜ਼ ਸੰਧੂ 70ਵੀਂ ਯੂਨੀਵਰਸ ਚੁਣੀ ਗਈ ਹੈ। ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਹਰਨਾਜ਼ ਨੇ ਪਰਾਗਵੇ ਅਤੇ ਦੱਖਣੀ ਅਫ਼ਰੀਕਾ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।

Miss Universe 2021: Harnaaz Sandhu will give competition to foreign beauty,  know who is this 21 year old beauty diva | Reading Sexy

ਸੰਧੂ ਦੀ ਤਾਜਪੋਸ਼ੀ ਇਸ ਪ੍ਰੋਗਰਾਮ ਵਿੱਚ ਮੈਕਸਿਕੋ ਦੀ ਸਾਬਕਾ ਮਿਸ ਯੂਨੀਵਰਸ 2020 ਐਂਡਰਿਆ ਮੇਜਾ ਨੇ ਕੀਤੀ ਹੈ। ਇਸ ਵਾਰ ਮਿਸ ਯੂਨੀਵਰਸ ਦਾ ਮੁਕਾਬਲਾ ਇਜ਼ਰਾਇਲ ਵਿੱਚ ਕਰਵਾਇਆ ਗਿਆ ਸੀ। ਮਿਸ ਯੂਨੀਵਰਸ ਦਾ ਪੇਜੈਂਟ ਆਪਣੇ ਨਾਮ ਕਰਨ ਵਾਲੀ ਹਰਨਾਜ਼ ਸੰਧੂ ਇਸ ਤੋਂ ਪਹਿਲਾਂ ਵੀ ਕਈ ਬਿਊਟੀ ਪੇਜੈਂਟ ਵਿੱਚ ਹਿੱਸਾ ਲੈ ਚੁੱਕੀ ਹੈ। ਉਹ 2017 ਵਿੱਚ ਮਿਸ ਚੰਡੀਗੜ੍ਹ ਵੀ ਰਹੀ ਹੈ।

ਇਸ ਤੋਂ ਇਕ ਸਾਲ ਬਾਅਦ ਹਰਨਾਜ਼ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ 2018 ਦਾ ਤਾਜ ਵੀ ਆਪਣੇ ਨਾਮ ਕੀਤਾ ਸੀ। ਇਹ ਦੋ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਨੇ ਭਾਰਤ 2019 ਵਿੱਚ ਹਿੱਸਾ ਲਿਆ, ਜਿਸ ਵਿੱਚ ਉਹ ਟਾਪ 12 ਤੇ ਪਹੁੰਚੀ।

ਹਰਨਾਜ਼ ਸੰਧੂ ਨੇ 17 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹੋਏ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਜਿੱਤਿਆ। ਬਾਅਦ ਵਿੱਚ ਉਸ ਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ। ਸੰਧੂ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

Click to comment

Leave a Reply

Your email address will not be published.

Most Popular

To Top