ਲਾਪਤਾ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

 ਲਾਪਤਾ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ ਮਾਡਲ ਟਾਊਨ ਤੋਂ ਲਾਪਤਾ 8 ਸਾਲਾ ਬੱਚੇ ਦੀ ਲਾਸ਼ ਸਾਹਨੇਵਾਲ ਨਹਿਰ ਵਿਚੋਂ ਮਿਲੀ ਹੈ। ਇਸ ਬੱਚੇ ਦਾ ਨਾਮ ਸਹਿਜ ਹੈ ਅਤੇ ਇਹ ਬੀਤੇ ਦਿਨ ਤੋਂ ਲਾਪਤਾ ਸੀ। ਇਸ ਸਬੰਧੀ ਵੱਡਾ ਖੁਲਾਸਾ ਹੋਇਆ ਕਿ ਉਸ ਦੇ ਹੀ ਰਿਸ਼ਤੇਦਾਰ ਨੇ ਉਸ ਨੂੰ ਨਹਿਰ ਵਿੱਚ ਸੁੱਟਿਆ ਸੀ। ਪੀੜਤ ਪਰਿਵਾਰ ਬੱਚੇ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ।

ਆਖਿਰ ਕਰ ਨਹਿਰ ਵਿੱਚੋਂ ਬੱਚੇ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਬੱਚੇ ਦੇ ਤਾਏ ਨੇ ਹੀ ਉਸ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਤਾਏ ਨੇ ਇਹ ਗੱਲ ਕਬੂਲੀ ਹੈ। ਬੱਚੇ ਦੇ ਮਾਪੇ ਲਗਾਤਾਰ ਸੋਸ਼ਲ ਮੀਡੀਆ ਤੇ ਸਹਿਜ ਦੀ ਤਸਵੀਰ ਸਾਂਝੀ ਕਰਕੇ ਮਦਦ ਮੰਗ ਰਹੇ ਸਨ ਪਰ ਅੱਜ ਪੁਲਿਸ ਵੱਲੋਂ ਲਾਸ਼ ਬਰਾਮਦ ਕਰਨ ਪਿੱਛੋਂ ਸਹਿਜ ਦੀ ਵਾਪਸੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ ਹਨ।

ਦੱਸ ਦਈਏ ਕਿ ਲੁਧਿਆਣਾ ਦਾ ਰਹਿਣ ਵਾਲਾ 8 ਸਾਲਾ ਸਹਿਜਪ੍ਰੀਤ ਸਿੰਘ ਨਾਮ ਦਾ ਬੱਚਾ ਵੀਰਵਾਰ ਨੂੰ ਲਾਪਤਾ ਹੋ ਗਿਆ ਸੀ। ਲਗਾਤਾਰ ਭਾਲ ਕਰਨ ਤੋਂ ਬਾਅਦ ਜਦੋਂ ਉਹ ਨਹੀਂ ਮਿਲਿਆ ਤਾਂ ਪਰਿਵਾਰ ਸੜਕਾਂ ’ਤੇ ਉਤਰ ਆਇਆ ਅਤੇ ਹੱਥਾਂ ਵਿਚ ਪੋਸਟਰ ਫੜ ਕੇ ਖੁਦ ਅਨਾਊਂਸਮੈਂਟ ਕੀਤੀ। ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਵਿਚ ਬੱਚੇ ਦੇ ਮਾਸੜ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿਚ ਲਿਆ ਹੋਇਆ ਹੈ ਕਿਉਂਕਿ ਬੱਚਾ ਆਖਰੀ ਵਾਰ ਮਾਸੜ ਨਾਲ ਹੀ ਦੇਖਿਆ ਗਿਆ ਸੀ।

Leave a Reply

Your email address will not be published.