ਲਾਢੋਵਾਲ ਟੋਲ ਪਲਾਜ਼ੇ ‘ਤੇ 15 ਤੋਂ 25 ਰੁਪਏ ਹੋਰ ਵਧੇ ਰੇਟ, 1 ਸਤੰਬਰ ਤੋਂ ਲਾਗੂ ਹੋ ਰਹੀਆਂ ਨਵੀਆਂ ਦਰਾਂ

 ਲਾਢੋਵਾਲ ਟੋਲ ਪਲਾਜ਼ੇ ‘ਤੇ 15 ਤੋਂ 25 ਰੁਪਏ ਹੋਰ ਵਧੇ ਰੇਟ, 1 ਸਤੰਬਰ ਤੋਂ ਲਾਗੂ ਹੋ ਰਹੀਆਂ ਨਵੀਆਂ ਦਰਾਂ

ਟੋਲ ਪਲਾਜ਼ਿਆਂ ਦੇ ਖਰਚੇ ਪਹਿਲਾਂ ਹੀ ਬਹੁਤ ਨੇ, ਪਰ ਹੁਣ ਫਿਰ ਮੁਸਾਫ਼ਰਾਂ ਨੂੰ ਟੋਲ ਪਲਾਜ਼ਾ ਟੋਲ ਟੈਕਸ ਜ਼ਿਆਦਾ ਦੇਣਾ ਪਵੇਗਾ। ਜਲੰਧਰ ਅਤੇ ਲੁਧਿਆਣਾ ਜਾਣ ਵਾਲੇ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਹਨ ਅਤੇ ਇਹ ਨਵੀਆਂ ਕੀਮਤਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਵਨ-ਵੇ-ਵਾਹਨਾਂ ਦੇ ਡਰਾਈਵਰਾਂ ਨੂ ਹੁਣ 15 ਰੁਪਏ ਹੋਰ ਅਦਾ ਕਰਨੇ ਪੈਣਗੇ।

ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲਿਆਂ ਨੂੰ 25 ਰੁਪਏ ਹੋਰ ਅਦਾ ਕਰਨੇ ਪੈਣਗੇ। ਯਾਤਰੀਆਂ ਨੂੰ ਪਹਿਲਾਂ ਜਿੱਥੇ ਇੱਕ ਪਾਸੇ ਦੇ ਸਫ਼ਰ ਲਈ 35 ਰੁਪਏ ਅਤੇ ਦੋਵਾਂ ਪਾਸਿਆਂ ਲਈ 200 ਰੁਪਏ ਦੇਣੇ ਪੈਂਦੇ ਸੀ ਹੁਣ ਉੱਥੇ ਹੀ ਹੁਣ ਇੱਕ ਪਾਸੇ ਲਈ 150 ਅਤੇ ਦੋਵੇਂ ਪਾਸਿਆਂ ਲਈ 225 ਰੁਪਏ ਅਦਾ ਕਰਨੇ ਪੈਣਗੇ। ਮਿੰਨੀ ਬੱਸ ਦਾ ਦੋਵੇਂ ਪਾਸੇ 235 ਅਤੇ 350 ਰੁਪਏ ਦਾ ਖਰਚਾ ਆਉਂਦਾ ਸੀ। ਬੱਸ ਦੇ ਵਨ ਵੇਅ 465 ਅਤੇ ਆਉਣ-ਜਾਣ ਦੇ 700 ਸਨ, ਪਰ ਹੁਣ ਇਹਨਾਂ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਵੇਗਾ।

Leave a Reply

Your email address will not be published.