News

ਲਾਕਡਾਊਨ ਦੌਰਾਨ ਵੀ ਠੇਕੇ ਖੁੱਲ੍ਹੇ, ਧੜੱਲੇ ਨਾਲ ਹੋ ਰਹੀ ਸ਼ਰਾਬ ਦੀ ਵਿਕਰੀ

ਕੋਰੋਨਾ ਵਾਇਰਸ ਕਾਰਨ ਬਹੁਤੇ ਸੂਬਿਆਂ ਵਿੱਚ ਲਾਕਡਾਊਨ ਲੱਗ ਚੁੱਕਾ ਹੈ। ਲਾਕਡਾਊਨ ਦੇ ਨਾਲ-ਨਾਲ ਪੰਜਾਬ ਵਿੱਚ ਨਾਈਟ ਕਰਫਿਊ ਵੀ ਜਾਰੀ ਹੈ। ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ 7 ਦਿਨਾਂ ਦਾ ਲਾਕਡਾਊਨ ਦਾ ਐਲਾਨ ਕੀਤਾ ਹੈ।

The World's 30 Best Wines In 2019

ਇਸ ਦੌਰਾਨ ਸਿਰਫ ਜ਼ਰੂਰੀ ਵਸਤਾਂ ਦੀ ਵਿਕਰੀ ਤੇ ਹੀ ਇਜਾਜ਼ਤ ਹੈ ਪਰ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਤੇ ਕੋਈ ਲਗਾਮ ਨਹੀਂ ਲਾਈ ਜਾ ਰਹੀ। ਠੇਕੇ ਵਾਲੇ ਸ਼ਟਰ ਦੇ ਹੇਠਾਂ ਦੀ ਸ਼ਰਾਬ ਵੇਚ ਰਹੇ ਹਨ। ਲਾਕਡਾਊਨ ਦਾ ਵੀ ਕੋਈ ਬਹੁਤਾ ਅਸਰ ਵਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਸ਼ਰਾਬ ਕਾਰੋਬਾਰੀ ਮੋਟਾ ਪੈਸਾ ਛਾਪ ਰਹੇ ਹਨ।

ਉਹ ਠੇਕੇ ਦਾ ਸ਼ਟਰ ਸੁੱਟ ਕੇ ਹੇਠਾਂ ਦੀ ਅਪਣੇ ਰੇਟਾਂ ਤੇ ਸ਼ਰਾਬ ਵੇਚ ਰਹੇ ਹਨ ਅਤੇ ਚੰਗਾ ਮੁਨਾਫ਼ਾ ਬਣਾ ਰਹੇ ਹਨ। ਸੋਨੀਪਤ ਵਿੱਚ ਜਨਤਾ ਨੂੰ ਵੀ ਲਾਕਡਾਊਨ ਦਾ ਕੋਈ ਡਰ ਨਹੀਂ ਹੈ। ਸਰਕਾਰ ਵੱਲੋਂ ਪ੍ਰਸ਼ਾਸ਼ਨ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਕਿ ਬਿਨਾਂ ਤੋਂ ਕੋਈ ਵੀ ਵਿਅਕਤੀ ਬਾਹਰ ਨਾ ਨਿਕਲੇ।

ਪਰ ਲੋਕ ਆਮ ਹੀ ਸੜਕਾਂ ਤੇ ਘੁੰਮਦੇ ਵਿਖਾਈ ਦੇ ਰਹੇ ਹਨ। ਸਵਾਲ ਇਹ ਉੱਠਦਾ ਹੈ ਕਿ ਇਸ ਢੰਗ ਨਾਲ ਕੋਰੋਨਾ ਤੇ ਕਾਬੂ ਕਿਵੇਂ ਪਾਇਆ ਜਾਵੇਗਾ। ਦੂਜੀ ਗੱਲ ਜੇ ਸਖ਼ਤੀ ਕਰਨੀ ਹੀ ਨਹੀਂ ਤਾਂ ਫਿਰ ਹੁਕਮ ਕਿਉਂ ਦਿੱਤੇ ਗਏ ਹਨ। ਲਾਕਡਾਊਨ ਕਾਰਨ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ ਪਰ ਇਸ ਤਰ੍ਹਾਂ ਸਿਹਤ ਵਜੋਂ ਵੀ ਲੋਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਤੇ ਇਹ ਲਾਕਡਾਊਨ ਤੇ ਕੋਰੋਨਾ ਦਾ ਸਿਲਸਿਲਾ ਇਸ ਤਰ੍ਹਾਂ ਬਰਕਰਾਰ ਰਹਿ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top