News

ਲਾਕਡਾਊਨ ਦੇ ਡਰ ਕਾਰਨ ਬਿਹਾਰ ਵਾਪਸ ਜਾਣ ਲੱਗੇ ਪ੍ਰਵਾਸੀ ਮਜ਼ਦੂਰ

ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਸਾਲ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦਾ ਸੰਤਾਪ ਉਹ ਅਜੇ ਹੰਢਾਅ ਰਹੇ ਹਨ। ਭਾਰਤ ਵਿੱਚ ਇਸ ਹਫ਼ਤੇ ਹਰ ਦਿਨ ਕੋਰੋਨਾ ਦੇ ਰਿਕਾਰਡ 1 ਲੱਖ ਤੋਂ ਜ਼ਿਆਦਾ ਮਾਮਲੇ ਸਾਮਹਣੇ ਆਏ ਹਨ।

ਦੇਸ਼ਭਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਜਿੱਥੇ 8 ਲੱਖ ਤੋਂ ਪਾਰ ਹੋ ਗਈ ਹੈ, ਉੱਥੇ ਹੀ ਇਸ ਮਹਾਂਮਾਰੀ ਨਾਲ ਪ੍ਰਤੀਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 5 ਸੌ ਤੋਂ ਜ਼ਿਆਦਾ ਹੋ ਗਈ ਹੈ। ਮਹਾਰਾਸ਼ਟਰ, ਦਿੱਲੀ, ਪੰਜਾਬ, ਗੁਜਰਾਤ, ਕਰਨਾਟਕ, ਤਮਿਲਨਾਡੂ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ।

ਦਿੱਲੀ ਅਤੇ ਗੁਰਜਾਤ ਵਿੱਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਵੀ ਨਾਈਟ ਕਰਫਿਊ ਲਾਗੂ ਹੈ। ਸੂਬਾ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਐਲਾਨਾਂ ਤੋਂ ਬਾਅਦ ਕੋਰੋਨਾ ਨਾਲ ਪ੍ਰਭਾਵਿਤ ਪ੍ਰਾਂਤਾਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਲਾਕਡਾਊਨ ਨੂੰ ਲੈ ਕੇ ਸਹਿਮ ਗਏ ਹਨ।

ਇਹਨਾਂ ਮਜ਼ਦੂਰਾਂ ਨੇ ਅਪਣੇ-ਅਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਕਡਾਊਨ ਲਗ ਜਾਵੇਗਾ ਅਤੇ ਉਹ ਇੱਥੇ ਹੀ ਫ਼ਸ ਜਾਣਗੇ। ਹੋਲੀ ਤੋਂ ਬਾਅਦ ਤੋਂ ਹੀ ਉੱਤਰ ਭਾਰਤ ਆਉਣ ਵਾਲੀਆਂ ਰੇਲਾਂ ਵਿੱਚ ਥਾਂ ਨਹੀਂ ਮਿਲ ਰਹੀ।

ਮੁੰਬਈ, ਦਿੱਲੀ, ਪੁਣੇ, ਨਾਗਪੁਰ, ਜਲੰਧਰ, ਅੰਬਾਲਾ, ਗੁਰੂਗ੍ਰਾਮ, ਜੈਪੁਰ, ਨਾਸਿਕ, ਭੋਪਾਲ, ਹੈਦਰਾਬਾਦ, ਚੇਨੱਈ, ਕਾਨਪੁਰ ਵਿੱਚ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੈ। ਉੱਧਰ ਇਹਨਾਂ ਮਜ਼ਦੂਰਾਂ ਦੇ ਪਰਿਵਾਰ ਵੀ ਇਹਨਾਂ ਨੂੰ ਘਰ ਵਾਪਸ ਆਉਣ ਲਈ ਕਹਿ ਰਹੇ ਹਨ।

ਪਟਨਾ ਏਅਰਪੋਰਟ ’ਤੇ ਵੀ ਬਾਹਰ ਆਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨੂੰ ਦੇਖਦੇ ਹੋਏ ਪੁਣੇ ਅਤੇ ਮੁੰਬਈ ਤੋਂ ਕਈ ਰਿਜ਼ਰਵਡ ਟ੍ਰੇਨਾਂ, ਗੋਰਖਪੁਰ, ਪਟਨਾ, ਦਾਨਾਪੁਰ ਲਈ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 10 ਅਪ੍ਰੈਲ ਤੋਂ ਇਹ ਰੇਲਾਂ ਬਿਹਾਰ ਪਹੁੰਚਣੀਆਂ ਸ਼ੁਰੂ ਹੋਣਗੀਆਂ।

Click to comment

Leave a Reply

Your email address will not be published.

Most Popular

To Top