News

ਲਾਕਡਾਊਨ ‘ਚ ਦੋ ਭਰਾ ਘਰ ਦੀ ਛੱਤ ਤੋਂ ਇੰਝ ਕਰ ਰਹੇ ਨੇ ਕਮਾਈ

ਲਾਕਡਾਊਨ ਕਾਰਨ ਕੰਮ ਕਾਜ ਠੱਪ ਹੋਣ ਕਾਰਨ ਇੱਕ ਪਾਸੇ ਜਿੱਥੇ ਵੱਡੀ ਗਿਣਤੀ ਲੋਕ ਘਰਾਂ ਵਿੱਚ ਬੈਠ ਸਰਕਾਰਾਂ ਨੂੰ ਕੋਸ ਰਹੇ ਹਨ ਉਥੇ ਕੁੱਝ ਲੋਕ ਇਸ ਲਾਕਡਾਊਨ ਦਾ ਪੂਰਾ ਫਾਇਦਾ ਚੁੱਕ ਕੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਗੁਰਦਾਸਪੁਰ ਵਿੱਚ ਦੋ ਸਕੇ ਭਰਾਵਾਂ ਨੇ ਇਸ ਲਾਕਡਾਊਨ ਵਿੱਚ ਘਰ ਦੀ ਛੱਤ ਉਪਰ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੇਚ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਦੋਵਾਂ ਭਰਾਵਾਂ ਵੱਲੋਂ ਆਪਣੀ ਘਰ ਦੀ ਛੱਤ ‘ਤੇ ਫਲ, ਸਬਜ਼ੀਆਂ ਲਗਾਈਆਂ ਗਈਆਂ ਹਨ। ਨਿਤਿਨ ਅਤੇ ਜਤਿਨ ਨਾਮ ਦੇ ਦੋਵੇਂ ਭਰਾਵਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਹਨਾਂ ਵੱਲੋਂ ਯੂ-ਟਿਊਬ ਤੇ ਟੈਰਸ ਫਾਰਮਿੰਗ ਦੀ ਵੀਡੀਉ ਦੇਖੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਘਰ ਦੀ ਛੱਤ ‘ਤੇ ਹੀ ਸਬਜ਼ੀ, ਫਲ ਲਗਾਉਣ ਦਾ ਕੰਮ ਸ਼ੂਰੂ ਕੀਤਾ ਅਤੇ ਉਹਨਾਂ ਨੂੰ ਇਸ ਕੰਮ ਵਿੱਚ ਕਾਮਯਾਬੀ ਮਿਲੀ।

ਇਸ ਦੌਰਾਨ ਨਿਤਿਨ ਨੇ ਕਿਹਾ ਹੈ ਕਿ ਇਸ ਵਾਰ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰ ਰਹੇ ਹਨ ਅਤੇ ਉਸ ਦੀ ਪਨੀਰੀ ਵੀ ਤਿਆਰ ਕਰਕੇ ਵੇਚ ਰਹੇ ਹਨ। ਦੋਵਾਂ ਭਰਾਵਾਂ ਵੱਲੋਂ ਹੁਣ ਬਾਕੀ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਮਿਹਨਤ ਕਰਨ ਅਤੇ ਸਹੀ ਢੰਗ ਨਾਲ ਖੇਤੀਬਾੜੀ ਕਰਕੇ ਵਧੀਆ ਪੈਸੇ ਕਮਾਏ ਜਾ ਸਕਦੇ ਹਨ।

Click to comment

Leave a Reply

Your email address will not be published.

Most Popular

To Top