News

ਲਾਕਡਾਊਨ ‘ਚ ਅਧਿਕਾਰੀਆਂ ਨੇ ਪਲਟਾਈ ਫਲਾਂ ਦੀ ਰੇਹੜੀ ਅੱਗੋ ਮਜ਼ਦੂਰ ਨੇ ਕਰਤਾ ਵੱਡਾ ਕਾਰਾ

ਮੱਧ ਪ੍ਰਦੇਸ਼ ਦੇ ਸਿਲਵਾਨੀ ਇਲਾਕੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਵੱਲੋਂ ਗੱਡੀ ‘ਚ ਬੈਠੇ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰੇ ਜਾ ਰਹੇ ਹਨ ਅਤੇ ਗਾਲੀ ਗਲੋਚ ਹੋ ਰਿਹਾ ਹੈ।

ਅਸਲ ‘ਚ ਵੀਡੀਓ ਗੱਡੀ ‘ਚ ਬੈਠਾ ਵਿਅਕਤੀ ਕੋਈ ਆਮ ਨਹੀਂ ਸਗੋਂ ਸੀਐਮਓ ਰਜਿੰਦਰ ਸ਼ਰਮਾ ਹੈ ਜੋ ਕਿ ਆਪਣੀ ਟੀਮ ਨਾਲ ਕਰਫ਼ਿਊ ਦੌਰਾਨ ਜਾਇਜ਼ਾ ਲੈਣ ਬਜ਼ਾਰ ‘ਚ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਜਦੋਂ ਉਹਨਾਂ ਨੇ ਇੱਕ ਫਲ ਵੇਚਣ ਵਾਲੇ ਮਜ਼ਦੂਰ ਸਲੀਮ ਓਦਦੀਨ ਨੂੰ ਬਿਨਾਂ ਮਾਸਕ ਤੋਂ ਦੇਖਿਆ ਤਾਂ ਉਸ ਖਿਲਾਫ਼ ਕਾਰਵਾਈ ਕਰਦੇ ਹੋਏ ਚਲਾਨ ਕੱਟ ਦਿੱਤਾ।

ਪਰ ਜਦੋਂ ਸਲੀਮ ਵੱਲੋਂ ਚਲਾਨ ਭਰਨ ਤੋਂ ਇਨਕਾਰ ਕੀਤਾ ਗਿਆ ਤਾਂ ਟੀਮ ਮੈਂਬਰਾਂ ਵੱਲੋਂ ਮਜ਼ਦੂਰ ਦੀ ਰੇਹੜੀ ਪਲਟਾ ਦਿੱਤੀ ਗਈ ਜਿਸ ਤੋਂ ਬਾਅਦ ਗੁੱਸੇ ‘ਚ ਆਏ ਮਜ਼ਦੂਰ ਸਲੀਮ ਨੇ ਗੱਡੀ ‘ਚ ਬੈਠੇ ਸੀਐੱਓ ਦੇ ਥੱਪੜ ਮਾਰੇ ਅਤੇ ਇਸ ਦੇ ਨਾਲ ਹੀ ਨਗਰ ਪ੍ਰੀਸ਼ਦ ਅਧਿਕਾਰੀਆਂ ਨੂੰ ਵੀ ਭਜਾ ਭਜਾ ਕੇ ਕੁੱਟਿਆ।

ਜਾਣਕਾਰੀ ਮੁਤਾਬਿਕ ਇਸ ਘਟਨਾ ਤੋਂ ਬਾਅਦ ਮਜ਼ਦੂਰ ਨੌਜਵਾਨ ਸਲੀਮ ‘ਤੇ ਸੀਐੱਮਓ ਵੱਲੋਂ ਉਸੇ ਸਮੇਂ ਸਿਲਵਾਨੀ ਥਾਣੇ ‘ਚ ਐਆਈਆਰ ਦਰਜ ਕਰਾ ਦਿੱਤੀ ਗਈ। ਉਧਰ ਪੁਲਿਸ ਨੇ ਵੀ ਸੀਐੱਮਓ ਦੀ ਸ਼ਿਕਾਇਤ ‘ਤੇ ਨੌਜਵਾਨ ਸਲੀਮ ਦੇ ਨਾਲ ਨਾਲ ਉਸ ਦੇ ਪਿਤਾ ਖਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top