ਖੇਤੀ ਬਿੱਲਾਂ ਵਿਰੋਧ ਲਈ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਪਣੇ ਘਰੋਂ ਨਿਕਲ ਆਏ ਹਨ। ਅੱਜ ਸ਼ਹੀਦ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਨੇ ਕੇਂਦਰ ਵੱਲ ਸ਼ਬਦੀ ਤੀਰ ਚਲਾਏ ਹਨ। ਉਹਨਾਂ ਨੇ ਖੇਤੀ ਬਿੱਲਾਂ ਨੂੰ ਰੱਦ ਕਰਨ ਲਈ ਅਦਾਲਤੀ ਰੁਖ਼ ਕਰਨ ਦੀ ਚੇਤਾਵਨੀ ਦਿੱਤੀ ਹੈ।
ਉਹਨਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਝੂਠ ਬੋਲ ਰਹੇ ਹਨ। ਉਹਨਾਂ ਦੀ ਸੂਬਾ ਸਰਕਾਰ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ। ਇਹ ਫ਼ੈਸਲਾ ਸੂਬਿਆਂ ਨੂੰ ਪੁੱਛੇ ਬਿਨਾਂ ਹੀ ਲਿਆ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਵਿਰੁਧ ਕਾਨੂੰਨੀ ਲੜਾਈ ਲੜਨ ਦੀ ਚੇਤਾਵਨੀ ਦਿੱਤੀ ਹੈ।
ਬੀਬਾ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਖੇਤੀ ਬਿੱਲਾਂ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ
ਪੰਜਾਬ ਵਿੱਚ ਜ਼ਿਆਦਾ ਕਿਸਾਨ ਉਹ ਹਨ ਜਿਹਨਾਂ ਕੋਲ 5 ਕਿੱਲਿਆਂ ਤੋਂ ਵੀ ਘਟ ਜ਼ਮੀਨ ਹੈ। ਗਰੀਬ ਕਿਸਾਨਾਂ ਨੇ ਮਿਹਨਤ ਕਰ ਦੇਸ਼ ਦਾ ਢਿੱਡ ਭਰਿਆ ਹੈ। ਕੈਪਟਨ ਨੇ ਸਵਾਲ ਚੁੱਕਿਆ ਕਿ ਕੀ ਵੱਡੇ ਕਾਰਪੋਰੇਟ ਘਰਾਣੇ ਗਰੀਬਾਂ ਨੂੰ ਰੋਟੀ ਦੇਣਗੇ?
ਅੱਜ ਫਿਰ ਪੰਜਾਬੀ ਗਾਇਕਾਂ ਨੇ ਕਰਤਾ ਵੱਡਾ ਐਲਾਨ, ਖੇਤੀ ਬਿੱਲਾਂ ਖਿਲਾਫ਼ ਬਟਾਲਾ ’ਚ…
ਦਸ ਦਈਏ ਕਿ ਅੱਜ ਬਟਾਲਾ ਵਿੱਚ ਵੀ ਮਸ਼ਹੂਰ ਗਾਇਕ ਪਹੁੰਚੇ ਹਨ ਜਿਹਨਾਂ ਨੇ ਭਾਰੀ ਗਿਣਤੀ ਵਿੱਚ ਧਰਨਾ ਲਗਾਇਆ ਹੋਇਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਖੇਤੀ ਬਿੱਲਾਂ ਤੇ ਮੋਹਰ ਲਗਾ ਕੇ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੇ ਲੋਕ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ।
