ਲਵਲੀਨਾ ਨੇ Semifinal ’ਚ ਹਾਰ ਕੇ ਵੀ ਰਚਿਆ ਇਤਿਹਾਸ, ਮੈਡਲ ਜਿੱਤਣ ਵਾਲੀ ਬਣੀ ਤੀਜੀ ਭਾਰਤੀ ਬਾਕਸਰ

ਭਾਰਤ ਦੀ ਬਾਕਸਿੰਗ ਖਿਡਾਰਨ ਲਵਲੀਨਾ ਨੇ ਸੈਮੀਫਾਈਨਲ ਮੁਕਾਬਲੇ ਦਾ ਪਹਿਲਾ ਰਾਉਂਡ ਗਵਾ ਦਿੱਤਾ ਹੈ। ਵੇਲਲਟਰੇਟ ਮਹਿਲਾ ਮੁੱਕੇਬਾਜ਼ੀ ਸੈਮੀਫਾਈਨਲ ਵਿੱਚ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ ਸੁਰਮੇਨੇਲੀ ਨੇ ਪਹਿਲੇ ਰਾਉਂਡ ਵਿੱਚ ਬੜਤ ਬਣਾ ਲਈ ਹੈ। ਲਵਲੀਨਾ ਬੋਰਗੇਹਨਾ ਦੇ ਹਿੱਸੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਈ ਹੈ। ਲਵਲੀਨਾ ਨੇ ਤਿੰਨੋਂ ਰਾਉਂਡ ਗਵਾਏ ਹਨ।

ਲਵਲੀਨਾ ਨੂੰ ਕਾਂਸੀ ਮੈਡਲ ਜਿੱਤਣ ਵਾਲੀ ਤੀਜੀ ਮੁੱਕੇਬਾਡਜ ਬਣ ਗਈ ਹੈ। ਵਰਲਡ ਨੰਬਰ ਵਨ ਬਾਕਸਰ ਦੇ ਅੱਗੇ ਲਵਲੀਨਾ ਨੇ ਹਾਲਾਂਕਿ ਫਾਈਟ ਦਿਖਾਈ। ਲਵਲੀਨਾ ਦੇ ਕਾਂਸੀ ਦੇ ਨਾਲ ਹੀ ਭਾਰਤ ਦੇ ਟੋਕਿਓ ਓਲੰਪਿਕ ਵਿੱਚ ਤਿੰਨ ਮੈਡਲ ਹੋ ਗਏ ਹਨ। ਲਵਲੀਨਾ ਨੇ ਸੈਮੀਫਾਈਨਲ ਵਿੱਚ ਹਾਰ ਦੇ ਬਾਵਜੂਦ ਇਤਿਹਾਸ ਰਚਿਆ ਹੈ।
69 ਕਿਲੋਗ੍ਰਾਮ ਕੈਟੇਗਰੀ ਵਿੱਚ ਲਵਲੀਨਾ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਾਕਸਰ ਹੈ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਨੇ ਓਲੰਪਿਕ ਖੇਡਾਂ ਵਿੱਚ ਕਾਂਸੀ ਮੈਡਲ ਅਪਣੇ ਨਾਮ ਕੀਤੇ ਹਨ। ਉੱਥੇ ਹੀ ਭਾਰਤੀ ਮਹਿਲਾ ਹਾਕੀ ਟੀਮ ਦੁਪਹਿਰ 3.30 ਵਜੇ ਅਰਜੇਟੀਨਾ ਖਿਲਾਫ਼ ਮੁਕਾਬਲੇ ਵਿੱਚ ਉਤਰੇਗੀ। ਇਸ ਤੋਂ ਪਹਿਲਾਂ ਕਦੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਦਾ ਸੈਮੀਫਾਈਨਲ ਮੁਕਾਬਲਾ ਨਹੀਂ ਖੇਡਿਆ ਹੈ।
