ਲਤੀਫ਼ਪੁਰਾ ਦੇ ਲੋਕਾਂ ਨੇ ਫਲੈਟਾਂ ਦੇ ਪੇਸ਼ਕਸ਼ ਮੁੜ ਠੁਕਰਾਈ, 16 ਜਨਵਰੀ ਨੂੰ ਰੇਲਵੇ ਲਾਈਨਾਂ ਕੀਤੀਆਂ ਜਾਣਗੀਆਂ ਜਾਮ

ਜਲੰਧਰ ਦੇ ਲਤੀਫਪੁਰਾ ਵਿੱਚ ਘਰ ਢਾਹੁਣ ਦਾ ਮਾਮਲਾ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਲੋਕਾਂ ਨੇ ਫਲੈਟ ਲੈਣ ਤੋਂ ਮੁੜ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਲਤੀਫ਼ਪੁਰਾ ਦੇ 50 ਤੋਂ ਵੱਧ ਪਰਿਵਾਰਾਂ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਉਜਾੜੇ ਜਾਣ ਖਿਲਾਫ਼ ਨਵੇਂ ਸਾਲ ਦੇ ਪਹਿਲੇ ਦਿਨ ਪੀਏਪੀ ਚੌਂਕ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਨੇ ਢਾਈ ਘੰਟੇ ਤੱਕ ਨੈਸ਼ਨਲ ਹਾਈਵੇਅ ਤੇ ਚੱਕਾ ਜਾਮ ਕੀਤਾ ਸੀ।
ਇੰਮਰੂਵਮੈਂਟ ਟਰੱਸਟ ਵੱਲੋਂ ਹੋਰ ਥਾਂ ਫਲੈਟ ਦੇਣ ਦੀ ਦਿੱਤੀ ਗਈ ਪੇਸ਼ਕਸ਼ ਨੂੰ ਠੁਕਰਾਉਂਦਿਆਂ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਉਜਾੜੇ ਵਾਲੀ ਥਾਂ ਤੇ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਨਾ ਕੀਤਾ, ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਨਾ ਦਿੱਤਾ ਤੇ ਲੋਕਾਂ ਨਾਲ ਵਧੀਕੀ ਕਰਨ ਵਾਲੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਧੰਨੋਵਾਲੀ ਨੇੜੇ ਚਾਰ ਘੰਟੇ ਲਈ ਕੌਮੀ ਮਾਰਗ ਤੇ ਰੇਲਵੇ ਨੇੜੇ ਚਾਰ ਘੰਟੇ ਲਈ ਕੌਮੀ ਮਾਰਗ ਤੇ ਰੇਲਵੇ ਲਾਈਨਾਂ ਤੇ ਜਾਮ ਲਗਾਇਆ ਜਾਵੇਗਾ।
ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਨੇ ਐਲਾਨ ਕੀਤਾ ਕਿ ਜੇ ਉਜਾੜੇ ਗਏ ਲੋਕਾਂ ਨੂੰ ਲਤੀਫਪੁਰਾ ਵਿੱਚ ਮੁੜ ਵਸਾਉਣ ਦਾ ਫ਼ੈਸਲਾ ਨਾ ਕੀਤਾ ਗਿਆ ਤਾਂ 16 ਜਨਵਰੀ ਨੂੰ ਰੇਲਵੇ ਲਾਈਨ ਤੇ ਕੌਮੀ ਮਾਰਗ ਨੂੰ ਇੱਕੋ ਸਮੇਂ ਜਾਮ ਕੀਤਾ ਜਾਵੇਗਾ।