ਲਤੀਫਪੁਰਾ ‘ਚ ਘਰ ਢਾਹੇ ਜਾਣ ਤੋਂ ਬਾਅਦ ਸੜਕਾਂ ‘ਤੇ ਆਏ ਲੋਕ, ਹਾਈਵੇ ਕੀਤਾ ਜਾਮ

 ਲਤੀਫਪੁਰਾ ‘ਚ ਘਰ ਢਾਹੇ ਜਾਣ ਤੋਂ ਬਾਅਦ ਸੜਕਾਂ ‘ਤੇ ਆਏ ਲੋਕ, ਹਾਈਵੇ ਕੀਤਾ ਜਾਮ

ਜਲੰਧਰ ਦੇ ਲਤੀਫਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਘਰਾਂ ਨੂੰ ਢਾਹੇ ਜਾਣ ਤੋਂ ਬਾਅਦ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ। ਇਸ ਦੇ ਵਿਰੋਧ ਵਿੱਚ ਲੋਕ ਅਤੇ ਕਿਸਾਨ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਪੀਏਪੀ ਨੇੜੇ ਹਾਈਵੇਅ ਜਾਮ ਕਰ ਦਿੱਤਾ। ਦੱਸ ਦਈਏ ਕਿ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇਅ ਜਾਮ ਕਰਨ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਸੀ।

Image

ਦੱਸ ਦਈਏ ਕਿ ਕੱਲ੍ਹ ਵਿਚੋਲਗੀ ਕਰਦੇ ਹੋਏ ਕੁਝ ਲੋਕਾਂ ਨੇ ਲਤੀਫਪੁਰਾ ਦੇ ਲੋਕਾਂ ਦੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਡੀਸੀ ਦੇ ਨਾ ਆਉਣ ਕਾਰਨ ਮੀਟਿੰਗ ਨਹੀਂ ਹੋ ਸਕੀ। ਕਿਸਾਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲਤੀਫਪੁਰਾ ਦੇ ਲੋਕਾਂ ਨਾਲ ਮਿਲ ਕੇ ਜਲੰਧਰ-ਦਿੱਲੀ ਮੁੱਖ ਮਾਰਗ ਦੇ ਦੋਵੇਂ ਲੇਨ ਜਾਮ ਕਰ ਦਿੱਤੇ ਹਨ। ਮਕਾਨਾਂ ਨੂੰ ਢਾਹੁਣ ਦੇ ਵਿਰੋਧ ਵਿੱਚ ਹਾਈਵੇਅ ਤੇ ਜਾਮ ਲਗਾ ਕੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ 2 ਵਜੇ ਤੱਕ ਹਾਈਵੇਅ ਜਾਮ ਕੀਤਾ ਹੈ।

Image

ਅੱਜ ਹਾਈਵੇਅ ਦਾ ਜਾਮ ਸਿਰਫ਼ ਪ੍ਰਤੀਕ ਤੌਰ ਤੇ ਹੀ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਨੂੰ ਲਤੀਫਪੁਰਾ ਵਿੱਚ ਹੀ ਮੁੜ ਮਕਾਨ ਨਾ ਦਿੱਤੇ ਤਾਂ ਹਾਈਵੇਅ ਤੇ ਪੱਕਾ ਮੋਰਚਾ ਲਾਇਆ ਜਾਵੇਗਾ। ਇੰਪਰੂਵਮੈਂਟ ਟਰੱਸਟ ਵੱਲੋਂ ਵੰਡ ਸਮੇਂ ਪਾਕਿਸਤਾਨ ਤੋਂ ਲਤੀਫਪੁਰਾ ਵਿੱਚ ਆਏ ਲੋਕਾਂ ਦੇ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿੱਚ ਕਿਸਾਨ ਵੀ ਪੀੜਤਾਂ ਦੇ ਹੱਕ ਵਿੱਚ ਨਿੱਤਰ ਆਏ ਹਨ।

ਪਿਛਲੇ ਦਿਨੀਂ ਕਿਸਾਨਾਂ ਅਤੇ ਲਤੀਫਪੁਰਾ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੈ ਕੇ ਜਲੰਧਰ ਸ਼ਹਿਰ ਵਿੱਚ ਅਰਥੀ ਫੂਕ ਰੈਲੀ ਕੱਢੀ ਸੀ। ਅੱਜ ਜਲੰਧਰ ਸ਼ਹਿਰ ਦੇ ਪੀਏਪੀ ਚੌਂਕ ਵਿੱਚ ਕਿਸਾਨਾਂ ਨੇ ਲਤੀਫਪੁਰਾ ਵਾਸੀਆਂ ਦੇ ਸਮਰਥਨ ਵਿੱਚ ਧਰਨਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਆਪਣੇ ਵਾਹਨਾਂ ਅਤੇ ਟਰੈਕਟਰ ਟਰਾਲੀਆਂ ਵਿੱਚ ਆ ਰਹੇ ਕਿਸਾਨਾਂ ਨੂੰ ਰੋਕ ਲਿਆ। ਜਿਸ ਦੇ ਵਿਰੋਧ ‘ਚ ਕਿਸਾਨਾਂ ਨੂੰ ਸ਼ਹਿਰ ਦੇ ਐਂਟਰੀ ਪੁਆਇੰਟ ‘ਤੇ ਰੋਕ ਕੇ ਉਥੇ ਹੀ ਧਰਨੇ ‘ਤੇ ਬੈਠ ਗਏ।

Leave a Reply

Your email address will not be published. Required fields are marked *