Business

ਲਗਾਤਾਰ ਦੂਜੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 8 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ। ਇੱਥੇ ਪੈਟਰੋਲ ਦੀ ਕੀਮਤ 81.06 ਰੁਪਏ ਪ੍ਰਤੀ ਲੀਟਰ ਹੈ।

ਉੱਥੇ ਹੀ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲੀਟਰ ਘਟ ਕੇ 71.28 ਰੁਪਏ ਪ੍ਰਤੀ ਲੀਟਰ ਤੇ ਆ ਗਈ ਹੈ। ਰਾਜਧਾਨੀ ਦਿੱਲੀ ਵਿੱਚ ਸੋਮਵਾਰ ਯਾਨੀ 21 ਸਤੰਬਰ 2020 ਨੂੰ ਪ੍ਰਤੀ ਲੀਟਰ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 81.14 ਰੁਪਏ ਪ੍ਰਤੀ ਲੀਟਰ ਤੇ ਸਥਿਰ ਰਿਹਾ ਸੀ।

ਇਹ ਵੀ ਪੜ੍ਹੋ: ਟੈਲੀਕਾਮ ਕੰਪਨੀਆਂ ਨੂੰ ਵੱਡਾ ਝਟਕਾ, ਵਧੀਆਂ ਮੁਸ਼ਕਿਲਾਂ

ਜਦਕਿ ਇਸ ਦੌਰਾਨ ਡੀਜ਼ਲ ਦੇ ਭਾਅ ਵਿੱਚ 15 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ ਸੀ। ਜਿਸ ਤੋਂ ਬਾਅਦ ਇਹ 71.43 ਰੁਪਏ ਪ੍ਰਤੀ ਲੀਟਰ ਤੇ ਆ ਗਿਆ ਸੀ। ਤੁਹਾਨੂੰ ਦਸ ਦਈਏ ਕਿ ਸਤੰਬਰ ਮਹੀਨੇ ਵਿੱਚ 3 ਤਰੀਕ ਤੋਂ ਡੀਜ਼ਲ ਸਸਤਾ ਹੋ ਰਿਹਾ ਹੈ ਅਤੇ ਅੱਜ ਤਕ ਇਸ ਵਿੱਚ 2.28 ਰੁਪਏ ਦੀ ਕਮੀ ਆ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸਕੂਲਾਂ ਲਈ ਲਿਆ ਇਕ ਹੋਰ ਅਹਿਮ ਫ਼ੈਸਲਾ

ਦਿੱਲੀ ਪੈਟਰੋਲ 81.06 ਰੁਪਏ ਅਤੇ ਡੀਜ਼ਲ 71.28 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਪੈਟਰੋਲ ਦੀ ਕੀਮਤ 87.74 ਰੁਪਏ ਅਤੇ ਡੀਜ਼ਲ 77.74 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਪੈਟਰੋਲ ਦੀ ਕੀਮਤ 82.59 ਰੁਪਏ ਅਤੇ ਡੀਜ਼ਲ 74.80 ਰੁਪਏ ਪ੍ਰਤੀ ਲੀਟਰ ਹੈ। ਚੇਨੱਈ ਪੈਟਰੋਲ 84.14 ਰੁਪਏ ਅਤੇ ਡੀਜ਼ਲ ਦੀ ਕੀਮਤ 76.72 ਰੁਪਏ ਪ੍ਰਤੀ ਲੀਟਰ ਹੈ।

Click to comment

Leave a Reply

Your email address will not be published. Required fields are marked *

Most Popular

To Top