News

ਬੁਰਾ ਫਸਿਆ ਅਸ਼ੀਸ਼ ਮਿਸ਼ਰਾ, SIT ਨੇ ਦੱਸਿਆ, ‘ਅਸ਼ੀਸ਼ ਮਿਸ਼ਰਾ ਘਟਨਾ ਸਥਾਨ ’ਤੇ ਮੌਜੂਦ ਸੀ’

ਲਖੀਮਪੁਰ ਮਾਮਲੇ ਵਿੱਚ ਸੀਜੇਐਮ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। 5000 ਪੰਨਿਆਂ ਦੀ ਚਾਰਜਸ਼ੀਟ ਲੈ ਕੇ ਐਸਆਈਟੀ ਸੀਜੇਐਮ ਕੋਰਟ ਪਹੁੰਚੀ ਹੈ। ਚਾਰਜਸ਼ੀਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਹੈ। ਐਸਆਈਟੀ ਨੇ ਜਿਹੜੀ ਚਾਰਜਸ਼ੀਟ ਸੀਜੇਐਮ ਕੋਰਟ ਵਿੱਚ ਦਾਖਲ ਕੀਤੀ ਹੈ ਉਸ ਵਿੱਚ ਇੱਕ ਹੋਰ ਨਾਮ ਦਰਜ ਕੀਤਾ ਗਿਆ ਹੈ।

My son was not there... else he would not have survived attack, says Ajay  Mishra | Latest News India - Hindustan Times

ਮੰਤਰੀ ਟੇਨੀ ਦੇ ਰਿਸ਼ਤੇਦਾਰ ਅਤੇ ਪਲਿਆ ਬਲਾਕ ਮੁਖੀ ਵੀਰੇਂਦਰ ਸ਼ੁਕਲਾ ਦਾ ਨਾਮ ਵੀ ਚਾਰਜਸ਼ੀਟ ਵਿੱਚ ਹੈ। ਦੱਸ ਦਈਏ ਕਿ 2021 ਵਿੱਚ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਸਮੇਤ 8 ਲੋਕਾਂ ਦੀ ਮੌਤ ਹੋਈ ਸੀ। ਦੱਸ ਦਈਏ ਕਿ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ।

ਇਸ ਮਾਮਲੇ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਉਤਰ ਪ੍ਰਦੇਸ਼ ਸਰਕਾਰ ਨੂੰ ਦਿੱਤੇ ਗਏ ਸਨ। ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਧਾਰਾ 164 ਤਹਿਤ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਹੋਰ ਗਵਾਹਾਂ ਦੇ ਬਿਆਨ ਦਰਜ ਕਰਨ ਅਤੇ ਮਾਹਿਰਾਂ ਨੂੰ ਜਲਦੀ ਹੀ ਡਿਜੀਟਲ ਸਬੂਤਾਂ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਗਏ।

ਕਾਂਗਰਸ ਪਾਰਟੀ ਸਮੇਤ ਸਮੁੱਚੀ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਅਸਤੀਫ਼ੇ ਦੀ ਮੰਗ ‘ਤੇ ਅੜੀ ਹੋਈ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੇ ਹਨ। ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਵੀ ਇਸ ਮੁੱਦੇ ‘ਤੇ ਕਾਫੀ ਹੰਗਾਮਾ ਹੋਇਆ।

Click to comment

Leave a Reply

Your email address will not be published.

Most Popular

To Top