News

ਲਖੀਮਪੁਰ ਘਟਨਾ ਮਾਮਲੇ ’ਚ ਆਪ ਵੱਲੋਂ ਰਾਜਭਵਨ ’ਤੇ ਰੋਸ ਪ੍ਰਦਰਸ਼ਨ, ਕਈ ਲੀਡਰ ਹਿਰਾਸਤ ’ਚ

ਲਖੀਮਪੁਰ ਘਟਨਾ ਦੇ ਵਿਰੋਧ, ਭਾਜਪਾ ਲੀਡਰਾਂ ਨੂੰ ਸਜ਼ਾ ਦਿਵਾਉਣ ਅਤੇ ‘ਆਪ’ ਦੇ ਵਫ਼ਦ ਨੂੰ UP ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ‘ਆਪ’ ਦਾ ਰਾਜਭਵਨ ‘ਤੇ ਰੋਸ ਪ੍ਰਦਰਸ਼ਨ, ਕਈ ਲੀਡਰ ਹਿਰਾਸਤ ’ਚ

May be an image of 1 person, standing and outdoors

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਖਿਮਪੁਰ ਖੇੜੀ ਹਿੰਸਾ ਨੂੰ ਲੈ ਕੇ ਰਾਜ ਭਵਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ। ਇਸ ਦੌਰਾਨ ਕਈ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

May be an image of 2 people, people standing and outdoors

ਗਵਰਨਰ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਸ ਨੇ ਰਾਹ ‘ਚ ਹੀ ਰੋਕ ਲਿਆ ਅਤੇ ਉਨ੍ਹਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ। ਹਾਲਾਂਕਿ ਪੁਲਸ ਵੱਲੋਂ ਆਪ ਵਰਕਰਾਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਸ ਦੌਰਾਨ ਪਾਰਟੀ ਵਰਕਰ ਲਗਾਤਾਰ ਪੁਲਸ ਸਾਹਮਣੇ ਡਟੇ ਹੋਏ ਹਨ। ਲਖੀਮਪੁਰ ‘ਚ ਆਪ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਦਾ ਵੀ ਪਾਰਟੀ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ। ਪਾਰਟੀ ਵਰਕਰਾਂ ਵੱਲੋਂ ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published.

Most Popular

To Top