News

ਰਾਹੁਲ ਗਾਂਧੀ ਨੇ ਸੰਸਦ ‘ਚ ਲਖੀਮਪੁਰ ਘਟਨਾ ਦਾ ਚੁੱਕਿਆ ਮੁੱਦਾ, ਹੋਇਆ ਜ਼ੋਰਦਾਰ ਹੰਗਾਮਾ

ਸੰਸਦ ਵਿੱਚ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਕੇਂਦਰੀ ਰਾਜ ਮੰਤਰੀ ਅਜੇ ਟੈਨੀ ਨੂੰ ਬਰਖਾਸਤ ਕਰਨ ਦੀ ਮੰਗ ਜ਼ੋਰ ਫੜ੍ਹਨ ਲੱਗੀ ਹੈ, ਜਿਸ ਨੂੰ ਲੈ ਕੇ ਅੱਜ ਸੰਸਦ ਅੰਦਰ ਖੂਬ ਹੰਗਾਮਾ ਹੋਇਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੰਸਦ ਅੰਦਰ ਅਜੇ ਟੇਨੀ ਨੂੰ ਕ੍ਰਿਮੀਨਲ ਕਹਿ ਕੇ ਸੰਬੋਧਨ ਕੀਤਾ ਹੈ ਅਤੇ ਅਜੇ ਟੈਨੀ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ।

ajay mishra teni son name: Ajay mishra teni: कहलाते हैं टेनी महाराज...जानें  लखीमपुर खीरी में दबदबा रखने वाले मंत्री अजय मिश्रा की पूरी कहानी - know who  is ajay mishra teni maharaj

ਉਧਰ ਰਾਜ ਸਭਾ ਵਿੱਚ ਵੀ ਅੱਜ ਖੂਬ ਹੰਗਾਮਾ ਹੋਇਆ ਹੈ ਅਤੇ ਸਪੀਕਰ ਨੂੰ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ ਹੈ। ਸੰਸਦ ਦੇ ਉਪਰਲੇ ਸਦਨ ‘ਚ ਲਖੀਮਪੁਰ ਖੀਰੀ ਅਤੇ ਮੁਅੱਤਲ ਸੰਸਦ ਮੈਂਬਰਾਂ ਦੀ ਮੁੜ ਬਹਾਲੀ ਨੂੰ ਲੈ ਹੰਗਾਮਾ ਹੋਇਆ ਹੈ। ਜਦਕਿ ਕੇਂਦਰ ਸਰਕਾਰ ਨੇ ਵਿਰੋਧੀ ਧਿਰਾਂ ਵੱਲੋਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਸਰਕਾਰ ਦਾ ਤਰਕ ਹੈ ਕਿ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਜਿਸ ਕਾਰਨ ਇਸ ‘ਤੇ ਸਦਨ ‘ਚ ਚਰਚਾ ਨਹੀਂ ਕੀਤੀ ਜਾ ਸਕਦੀ। ਦੱਸ ਦਈਏ ਕਿ ਬੀਤੇ ਕੱਲ ਖਬਰਾਂ ਆਈਆਂ ਸਨ ਕਿ ਅਜੇ ਟੈਨੀ ਤੋਂ ਕੇਂਦਰ ਸਰਕਾਰ ਅਸਤੀਫਾ ਲੈ ਸਕਦੀ ਹੈ। ਪਰ ਬਾਅਦ ਵਿੱਚ ਇਨ੍ਹਾਂ ਸਾਰੀਆਂ ਚਰਚਾਵਾਂ ਤੇ ਵਿਰਾਮ ਲੱਗ ਗਿਆ ਸੀ ਜਿਸ ਕਾਰਨ ਸਦਨ ਅੰਦਰ ਆਏ ਦਿਨ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਜਾਰੀ ਹੈ।

Click to comment

Leave a Reply

Your email address will not be published.

Most Popular

To Top