News

ਲਖੀਮਪੁਰ ਕਾਂਡ: ਮੰਤਰੀ ਅਜੇ ਟੈਨੀ ਦੇ ਵਿਗੜੇ ਬੋਲ, ਆਪੇ ਤੋਂ ਹੋਇਆ ਬਾਹਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ‘ਚ ਐਸਆਈਟੀ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਐਸਆਈਟੀ ਨੇ ਕੇਂਦਰੀ ਰਾਜ ਮੰਤਰੀ ਅਜੇ ਟੇਨੀ ਦੇ ਪੁੱਤਰ ਆਸ਼ੀਸ਼ ਟੇਨੀ ਉੱਪਰ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ ਸੀ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਕੇਂਦਰੀ ਰਾਜ ਮੰਤਰੀ ਅਜੇ ਟੇਨੀ ਆਪਣਾ ਆਪਾ ਖੋਂਦੇ ਨਜ਼ਰ ਆਏ ਹਨ।

ਅਜੇ ਟੇਨੀ ਨੇ ਕਵਰੇਜ਼ ਕਰ ਰਹੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ ਹੈ। ਟੇਨੀ ਇੱਥੋਂ ਤੱਕ ਕਹਿੰਦੇ ਨਜ਼ਰ ਆਏ ਕਿ ਪੱਤਰਕਾਰਾਂ ਦੀਆਂ ਖਬਰਾਂ ਕਰ ਕੇ ਹੀ ਉਨ੍ਹਾਂ ਦੇ ਪੁੱਤਰ ਜਿਹੜਾ ਕਿ ਨਿਰਦੋਸ਼ ਹੈ ਅਤੇ ਉਸ ਨੂੰ ਮੀਡੀਆ ਨੇ ਗੁਨਾਹਗਾਰ ਬਣਾ ਦਿੱਤਾ ਹੈ। ਉਧਰ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਜਪਾ ਆਗੂ ਅਜੇ ਟੇਨੀ ਦੀ ਕੇਂਦਰੀ ਮੰਤਰੀ ਮੰਡਲ ਵਿੱਚ ਅੱਜ ਛੁੱਟੀ ਹੋ ਸਕਦੀ ਹੈ।

ਭਾਰਤੀ ਕਿਸਾਨ ਯੁਨੀਅਨ ਦੇ ਮੀਡੀਆ ਬੁਲਾਰੇ ਧਰਮੇਂਦਰ ਮਲਿਕ ਮੁਤਾਬਕ ਅੱਜ ਅਜੇ ਟੇਨੀ ਨੂੰ ਭਾਜਪਾ ਲੀਡਰਸ਼ਿਪ ਵੱਲੋਂ ਦਿੱਲੀ ਤਲਬ ਕੀਤਾ ਗਿਆ ਹੈ ਜਿਥੇ ਕਿ ਅੱਜ ਸ਼ਾਮ ਨੂੰ ਅਜੇ ਟੇਨੀ ਤੋਂ ਅਸਤੀਫਾ ਲਿਆ ਜਾ ਸਕਦਾ ਹੈ, ਦੱਸ ਦਈਏ ਕਿ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਕਰਕਾਰ ਨੂੰ ਕਾਰ ਹੇਠ ਕੁਚਲ ਦਿੱਤਾ ਸੀ।

ਇਹ ਕਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਸੀ। ਅਜੇ ਟੈਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਕਾਰ ਵਿੱਚ ਸਵਾਰ ਸੀ। ਘਟਨਾ ਸਮੇਂ ਵੱਡੀ ਗਿਣਤੀ ‘ਚ ਕਿਸਾਨ ਬੀਜੇਪੀ ਦੇ ਇੱਕ ਸਮਾਗਮ ਦਾ ਵਿਰੋਧ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਪ੍ਰੋਗਰਾਮ ‘ਚ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਮੌਜੂਦ ਸਨ।

Click to comment

Leave a Reply

Your email address will not be published.

Most Popular

To Top