Business

ਲਓ ਜੀ! ਨਵਜੋਤ ਸਿੱਧੂ ਮਿਲਾਉ ਢੀਂਡਸਾ ਨਾਲ ਹੱਥ ਸੇਖਵਾਂ ਨੇ ਕਰਤਾ ਸਿੱਧੂ ਵੱਲ ਇਸਾਰਾ

ਬਾਦਲ ਪਰਿਵਾਰ ਤੋਂ ਐਸ.ਜੀ.ਪੀ.ਸੀ ਨੂੰ ਮੁਕਤ ਕਰਵਾਉਣ ਦਾ ਟੀਚਾ ਲੈ ਕੇ ਤੁਰੇ ਬ੍ਰਹਮਪੁਰਾ ਤੇ ਸੇਖਵਾਂ ਹੁਣ ਇਨ੍ਹਾਂ ਦੋਵਾਂ ‘ਚ ਹੀ ਮਤਭੇਦ ਪੈ ਗਿਆ। ਜਦੋਂ ਸੇਵਾ ਸਿੰਘ ਸੇਖਵਾਂ ਤੋਂ ਬ੍ਰਹਮਪੁਰਾ ਦੇ ਨਾਲ ਪਏ ਮਤਭੇਦ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਬ੍ਰਹਮਪੁਰਾ ਵੀ ਜ਼ਲਦ ਹੀ ਸਾਡੇ ਨਾਲ ਹੋਣਗੇ। ਇਸ ਤੋਂ ਇਲਾਵਾ ਸੇਖਵਾਂ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਇੱਕ ਚੰਗਾ ਵਿਅਕਤੀ ਹੈ। ਜਦੋਂ ਤੱਕ ਉਹ ਕਾਂਗਰਸ ਚ ਹਨ ਉਦੋਂ ਤੱਕ ਉਨ੍ਹਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਸਕਦੀ।

ਇਸ ਦੌਰਾਨ ਸੇਵਾ ਸਿੰਘ ਸੇਖਵਾਂ ਚੰਡੀਗੜ੍ਹ ‘ਚ ਮੌਜੂਦ ਸਨ। ਦੱਸ ਦਈਏ ਕਿ ਰਣਜੀਤ ਸਿੰਘ ਤਲਵੰਡੀ ਦਾ ਬਾਦਲਾਂ ਦਾ ਸਾਥ ਛੱਡ ਢੀਂਡਸਾ ਨਾਲ ਮਿਲਣਾ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਹੈ ਪਰ ਗੱਲ ਇਹ ਵੀ ਹੈ ਤਲਵੰਡੀ ਦਾ ਕਹਿਣਾ ਹੈ ਕਿ ਬਰਗਾੜੀ ਦਾ ਮਸਲਾ ਬਹੁਤ ਵੱਡਾ ਅਤੇ ਇਸ ‘ਚ ਅਸੀ ਵੀ ਸ਼ਾਮਲ ਸੀ ਪਰ ਸਾਡੀ ਪਾਰਟੀ ‘ਚ ਕਦੇ ਸੁਣੀ ਨਹੀਂ। ਹੁਣ ਸਵਾਲ ਇਹ ਖੜਾ ਹੁੰਦਾ ਹੈ ਜੇਕਰ ਪਾਰਟੀ ‘ਚ ਕਦੇ ਸੁਣੀ ਨਹੀਂ ਗਈ ਫਿਰ ਏਨਾ ਸਮਾਂ ਚੁੱਪੀ ਕਿਉਂ ਧਾਰੀ ਗਈ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top