News

ਰੱਬ ਸਭ ਨੂੰ ਦੇਵੇ ਇਹੋ ਜਿਹੀ ਧੀ, ਇਸ ਪੰਜਾਬਣ ਦੀਆਂ ਨਹੀਂ ਰੀਸਾਂ, ਇਟਲੀ ਵਿਚ ਚਮਕਾਇਆ ਭਾਰਤ ਦਾ ਨਾਮ

ਇਟਲੀ: ਪੰਜਾਬੀਆਂ ਨੇ ਹਰ ਖੇਤਰ ਵਿਚ ਅਪਣਾ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਫਿਰ ਚਾਹੇ ਉਹ ਮੁੰਡੇ ਹੋਣ ਜਾਂ ਕੁੜੀਆਂ। ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦਿਖਾ ਦਿੱਤਾ ਹੈ ਕਿ ਉਹ ਕਿਸੇ ਤੋਂ ਘਟ ਨਹੀਂ ਹਨ। ਉੱਥੇ ਹੀ ਪੰਜਾਬ ਦੀ ਧੀ ਨੇ ਇਟਲੀ ਵਿਚ ਅਪਣਾ ਨਾਮ ਰੌਸ਼ਨ ਕਰ ਕੇ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ, ਇਟਲੀ ਦੇ ਪਿੰਡ ਇਟਲੀ ‘ਚ ਪੰਜਾਬ ਤੋਂ ਆ ਕੇ ਵੱਸੇ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਸਰੇਨਾ ਮੱਲ੍ਹਣ ਨੇ ਇਟਲੀ ਦੀ ਸਥਾਨਕ ਪੁਲਸ ‘ਚ ਭਰਤੀ ਹੋ ਕੇ ਮਾਪਿਆਂ ਦਾ ਨਾਮ ਚਮਕਾ ਦਿੱਤਾ ਹੈ।

TikTok ਯੂਜ਼ਰ ਲਈ ਵੱਡੀ ਖੁਸ਼ਖਬਰੀ, TikTok ਦੀ ਭਾਰਤ ਵਿਚ ਫਿਰ ਹੋ ਸਕਦੀ ਹੈ ਵਾਪਸੀ!

ਜਾਣਕਾਰੀ ਮੁਤਾਬਕ 49 ਪੋਸਟਾਂ ਲਈ 1500 ਦੇ ਕਰੀਬ ਕੈਡੀਡੇਟ ਪਹੁੰਚੇ, ਜਿਨ੍ਹਾਂ ‘ਚੋ ਪਹਿਲੇ ਨੰਬਰਾਂ ‘ਚ ਪੰਜਾਬਣ ਸਰੇਨਾ ਮੱਲਣ ਦਾ ਨਾਮ ਆਇਆ ਹੈ। ਸਰੇਨਾ ਮੱਲਣ ਨੂੰ ਇਟਲੀ ਦੀ ਪਹਿਲੀ ਪੰਜਾਬਣ ਲੋਕਲ ਪੁਲਸ ‘ਚ ਭਰਤੀ ਹੋਈ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਹੋਣਹਾਰ ਧੀ ਸਰੇਨਾ ਮੱਲ੍ਹਣ ਇਟਲੀ ਦੇ ਉੱਘੇ ਅੰਬੇਡਕਰੀ ਮਲੱਣ ਹਰਦਿਆਲ ਅਤੇ ਕ੍ਰਿਸ਼ਨਾ ਮੱਲਣ ਦੀ ਸੇਰੇਨਾ ਮੱਲਣ ਦੀ ਧੀ ਹੈ, ਜਿਸ ਨੇ 2017 ‘ਚ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ‘ਚੋ 100 ‘ਚੋਂ 100 ਨੰਬਰ ਹਾਸਲ ਕੀਤੇ ਸਨ।

ਪੰਜਾਬ ਦੇ ਪਿੰਡ ਵੀਰ ਬੰਸੀਆਂ ਤਹਿਸੀਲ ਫਿਲੌਰ(ਜਲੰਧਰ) ਜ਼ਿਲ੍ਹੇ ਨਾਲ ਸਬੰਧਤ ਮੱਲ੍ਹਣ ਪਰਿਵਾਰ ਦੇ ਤਿੰਨ ਬੱਚੇ, ਜਿਨ੍ਹਾਂ ‘ਚ ਮੱਲਣ ਮਲਿਕ ਮੁੰਡਾ ਅਤੇ ਮੱਲਣ ਸੇਰੇਨਾ ਤੇ ਮੱਲਣ ਜੈਸੀਕਾ ਕੁੜੀਆਂ ਹਨ। ਇਨ੍ਹਾਂ 3 ਬੱਚਿਆਂ ਨੂੰ ਮੱਲਣ ਹਰਦਿਆਲ ਨੇ ਨਾਂ ਸਿਰਫ਼ ਉੱਚ ਮਿਆਰੀ ਵਿੱਦਿਆ ਪੜ੍ਹਾਈ ਹੀ ਨਹੀਂ ਸਗੋਂ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਕੀਤਾ ਹੈ। ਜਿੱਥੇ ਸਰੇਨਾ ਮੱਲਣ ਇਟਲੀ ਭਰ ‘ਚ ਨਵੀਂ ਮਿਸਾਲ ਕਾਇਮ ਕਰਕੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਪਾਤਰ ਬਣੀ ਹੈ ਉੱਥੇ ਹੀ ਪੰਜਬੀਅਤ ਦਾ ਨਾਮ ਬਲੰਦ ਕੀਤਾ ਹੈ। 

Click to comment

Leave a Reply

Your email address will not be published. Required fields are marked *

Most Popular

To Top