ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਪਹੁੰਚੇ ਮੁੱਖ ਮੰਤਰੀ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ

 ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਪਹੁੰਚੇ ਮੁੱਖ ਮੰਤਰੀ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ

ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿੱਚ ਰੱਖੇ ਸੂਬਾ ਪੱਧਰੀ ਸਮਾਗਮ ਵਿੱਚ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ 6 ਹਜ਼ਾਰ ਆਂਗਨਵਾੜੀਆਂ ਦੀਆਂ ਪੋਸਟਾਂ ਕੱਢਣ ਜਾ ਰਹੇ ਹਾਂ।

ਇੱਕ-ਡੇਢ ਮਹੀਨੇ ਵਿੱਚ ਰੁਜ਼ਗਾਰ ਮਿਲ ਜਾਵੇਗਾ। ਕੋਈ ਸਿਫ਼ਾਰਿਸ਼, ਰਿਸ਼ਵਤ ਜਾਂ ਜੁਗਾੜ ਲਾ ਕੇ ਕੋਸ਼ਿਸ਼ ਨਾ ਕਰਨਾ। ਉਹਨਾਂ ਕਿਹਾ ਕਿ ਅਗਲੇ ਹਫ਼ਤੇ 4300 ਪੁਲਿਸ ਕਰਮੀਆਂ ਨੂੰ ਨਿਯੁਕਤੀ ਪੱਤਰ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਨੂੰ ਇੱਕ ਮੈਡੀਕਲ ਕਾਲਜ ਮਿਲੇਗਾ।

ਬਾਰਡਰ ਏਰੀਆ ਹੋਣ ਕਰਕੇ ਮਾਝੇ ਦੀ ਤਰੱਕੀ ਬਹੁਤ ਜ਼ਰੂਰੀ ਹੈ। ਆਈਟੀਆਈ ਅਪਗ੍ਰੇਡ ਕੀਤੀ ਜਾਵੇਗੀ। ਬਾਬਾ ਬਕਾਲਾ ਦਾ ਸਿਵਲ ਹਸਪਤਾਲ ਸ਼ਾਨਦਾਰ ਹੋਵੇਗਾ। ਉਹਨਾਂ ਕਿਹਾ ਕਿ ਲੋਕ ਟੈਕਸ ਭਰਦੇ ਹਨ। ਹਰ ਚੀਜ਼ ਤੇ ਟੈਕਸ ਹੈ। ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਉਣ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

Leave a Reply

Your email address will not be published.