ਰੰਧਾਵਾ ਨੇ ਸੁਖਬੀਰ ਬਾਦਲ ’ਤੇ ਲਾਏ ਨਿਸ਼ਾਨੇ, ਕਿਹਾ, ਬਾਦਲ ਨੇ ਗਿਆਨੀ ਜੈਲ ਸਿੰਘ ਦੇ ਫੜੇ ਸੀ ਪੈਰ

ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਤੇ ਨਿਸ਼ਾਨੇ ਲਾਏ ਹਨ। ਉਹਨਾਂ ਕਿਹਾ ਕਿ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ।

ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਦੇਵੇ। ਰੰਧਾਵਾ ਨੇ ਇਹ ਹਮਲਾ ਸੁਖਬੀਰ ਬਾਦਲ ਦੇ ਉਸ ਦਾਅਵੇ ਪਿੱਛੋਂ ਕੀਤਾ ਕਿ ਜਿਸ ਵਿੱਚ ਉਹਨਾਂ ਕਿਹਾ ਕਿ ਜਦੋਂ ਉਹ ਡਿਪਟੀ ਸੀਐਮ ਸੀ ਤਾਂ ਚਰਨਜੀਤ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਉਹਨਾਂ ਦੇ ਪੈਰ ਫੜਦੇ ਸੀ। ਰੰਧਾਵਾ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਸੀਐਮ ਚੰਨੀ ਨੇ ਸੁਖਬੀਰ ਬਾਦਲ ਦੇ ਪੈਰ ਫੜੇ ਸੀ ਜਾਂ ਨਹੀਂ ਇਸ ਦਾ ਜਵਾਬ ਮੈਂ ਦਿੰਦਾ ਹਾਂ।
ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ। ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਆਪਣੇ ਭਰਾ ਮਨਮੋਹਨ ਸਿੰਘ ਨੂੰ ਬਚਾਉਣ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਕੋਲ ਆਉਂਦੇ ਸਨ।
ਉਹ ਉਹਨਾਂ ਦੇ ਪੈਰ ਫੜਦੇ ਸਨ ਕਿ ਇਸ ਮਾਮਲੇ ਵਿੱਚ ਉਹਨਾਂ ਦੇ ਭਰਾ ਨੂੰ ਬਖਸ਼ਿਆ ਜਾਵੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਅਕਾਲੀ ਦਲ ਨਾਲ ਮਿਲੇ ਹੋਏ ਸੀ। ਉਹ ਅਕਾਲੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮਿਲਦੇ ਸੀ। ਉਹ ਆਪਣੇ ਭਰਾ ਨੂੰ ਵਿਜੀਲੈਂਸ ਮਾਮਲੇ ਵਿੱਚ ਬਚਾਉਣਾ ਚਾਹੁੰਦੇ ਸੀ।
