News

ਰੋਪੜ ਜ਼ਿਲ੍ਹੇ ਦੀ ਭਾਖੜਾ ਨਹਿਰ ‘ਚੋਂ ਬਰਾਮਦ ਹੋਏ ਸੈਂਕੜੇ ਇੰਜੈਕਸ਼ਨ

ਦੇਸ਼ ਦੇ ਕਈ ਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਕਮੀ ਪਾਈ ਜਾ ਰਹੀ ਹੈ। ਅਜਿਹੇ ‘ਚ ਰੂਪਨਗਰ ਦੇ ਪਿੰਡ ਦੁੱਗਰੀ ਕੋਟਲੀ ਤੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਵੱਡੀ ਗਿਣਤੀ ‘ਚ ਕੋਰੋਨਾ ਮਹਾਂਮਾਰੀ ਦੇ ਇੰਜੈਕਸ਼ਨ ਬਰਾਮਦ ਹੋਏ ਹਨ। ਹਾਲਾਂਕਿ ਜੋ ਇੰਜੈਕਸ਼ਨ ਬਰਾਮਦ ਹੋਏ ਹਨ ਦੇਸ਼ ਅੰਦਰ ਇਨ੍ਹਾਂ ਇੰਜੈਕਸ਼ਨਾਂ ਦੀ ਕਾਫ਼ੀ ਘਾਟ ਪਾਈ ਜਾ ਰਹੀ ਹੈ ਅਤੇ ਇਨ੍ਹਾਂ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਵੀ ਲਗਾਤਾਰ ਨਸ਼ਰ ਹੋ ਰਹੀਆਂ ਹਨ।

ਪਿੰਡ ਵਾਸੀਆਂ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੇ ਇਹ ਇੰਜੈਕਸ਼ਨ ਦੇਖੇ ਤਾਂ ਉਸੇਂ ਸਮੇਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਮੌਕੇ ਤੇ ਪਹੁੰਚਿਆ ਅਤੇ ਇੰਜੈਕਸ਼ਨਾਂ ਨੂੰ ਨਹਿਰ ਵਿੱਚੋਂ ਕੱਢਣ ਦੀ ਕਾਰਵਾਈ ਕੀਤੀ ਗਈ। ਉਧਰ ਇਸ ਮਾਮਲੇ ‘ਚ ਡਰੱਗ ਇੰਸਪੈਕਟਰ ਨੇ ਕਿਹਾ ਕਿ ਰੈਮੀਡੀਸਿਵਰ ਦੇ ਕੁੱਝ ਨਕਲੀ ਇੰਜੈਕਸ਼ਨ ਹੋਰ ਵੀ ਸੂਬਿਆਂ ‘ਚੋ ਮਿਲੇ ਹਨ।

PunjabKesari

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਹਿਰ ‘ਚੋਂ ਮਿਲਣ ਵਾਲੇ ਕੋਵਿਡ ਰੈਮਡੀਸਿਵਰ ਦੇ ਇੰਜੈਕਸ਼ਨ ਨਕਲੀ ਹਨ ਅਤੇ ਬਾਕੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਇਸ ਮੌਕੇ ਤੇ ਮੌਜੂਦ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਡੀਐੱਸਪੀ ਨੇ ਦੱਸਿਆ ਕਿ ਇਹ ਦਵਾਈਆਂ ਰੋਪੜ ਵੱਲ ਤੋ ਨਹਿਰ ‘ਚ ਵਹਿੰਦੀਆਂ ਹੋਈਆਂ ਆਈਆਂ ਨੇ ਅਤੇ ਸਿਹਤ ਵਿਭਾਗ ਵੱਲੋਂ ਜੋ ਵੀ ਲਿਖਤੀ ਦਿੱਤਾ ਜਾਵੇਗਾ।

ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਫਿਲਹਾਲ ਨਹਿਰ ਵਿੱਚੋਂ ਬਰਾਮਦ ਹੋਏ ਇੰਜੈਕਸ਼ਨ ਨਕਲੀ ਹਨ ਜਾਂ ਅਸਲੀ ਇਹ ਤਾਂ ਲੈਬਾਰਟਰੀ ਦੀ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਪਰ ਜੋ ਇੰਜੈਕਸ਼ਨ ਨਹਿਰ ਦੇ ਵਿੱਚੋਂ ਮਿਲੇ ਹਨ।

ਆਖਿਰਕਾਰ ਇਹ ਇੰਨਜੈਕਸ਼ਨ ਵੱਡੀ ਮਾਤਰਾ ‘ਚ ਨਹਿਰ ‘ਚ ਆਏ ਕਿੱਥੋਂ ਅਤੇ ਕਿਸ ਵੱਲੋਂ ਸੁੱਟੇ ਗਏ, ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਕੋਵਿਡ 18 ਦੇ ਇੰਜੈਕਸ਼ਨਾਂ ਦੀ ਦੇਸ਼ ‘ਚ ਘਾਟ ਅਤੇ ਕਾਲਾ ਬਾਜ਼ਾਰੀ ਦੇ ਕਾਰਨ ਕੋਰੋਨਾ ਦੇ ਮਰੀਜ਼ ਇਲਾਜ਼ ਲਈ ਤੜਫ਼ ਤੜਫ਼ ਕੇ ਦਮ ਤੋੜਦੇ ਜ਼ਰੂਰ ਨਜ਼ਰ ਆ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top