ਰੋਜ਼ਾਨਾ ਨਹਾਉਣਾ ਸਿਹਤ ਲਈ ਨਹੀਂ ਹੈ ਠੀਕ?

ਉਤਰ ਭਾਰਤੀ ਲੋਕ ਲਗਭਗ ਰੋਜ਼ਾਨਾ ਇਸ਼ਨਾਨ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਸਰੀਰ ਅਤੇ ਮਨ ਨਾ ਸਿਰਫ਼ ਸਾਦਗੀ ਨਾਲ ਭਰ ਜਾਂਦਾ ਹੈ, ਸਗੋਂ ਅਜਿਹਾ ਕਰਨ ਨਾਲ ਉਹ ਆਪਣੇ ਸਰੀਰ ਨੂੰ ਸ਼ੁੱਧ ਵੀ ਕਰਦੇ ਹਨ। ਬਹੁਤ ਸਾਰੇ ਭਾਰਤੀ ਰੋਜ਼ਾਨਾ ਇਸ਼ਨਾਨ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਪੂਜਾ-ਪਾਠ ਲਈ ਨਹਾਉਣਾ ਹਰ ਹਾਲ ‘ਚ ਜ਼ਰੂਰੀ ਹੈ, ਪਰ ਵਿਗਿਆਨ ਦਾ ਕੁਝ ਹੋਰ ਹੀ ਕਹਿਣਾ ਹੈ।
ਵਿਗਿਆਨ ਦਾ ਮੰਨਣਾ ਹੈ ਕਿ ਜੇ ਤੁਸੀਂ ਰੋਜ਼ਾਨਾ ਇਸ਼ਨਾਨ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ ਅਤੇ ਨਾਲ ਹੀ ਇਹ ਤੁਹਾਡੀ ਇਮਿਊਨਿਟੀ ਨੂੰ ਵੀ ਘਟਾ ਰਹੇ ਹਨ। ਦੁਨੀਆ ਭਰ ਦੇ ਸਕਿਨ ਸਪੈਸ਼ਲਿਸਟਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਠੰਡ ‘ਚ ਰੋਜ਼ਾਨਾ ਨਹੀਂ ਨਹਾਉਂਦੇ ਹੋ ਤਾਂ ਤੁਸੀਂ ਠੀਕ ਕਰ ਰਹੇ ਹੋ। ਜ਼ਿਆਦਾ ਨਹਾਉਣਾ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਹਾਲਾਂਕਿ ਗਰਮੀਆਂ ‘ਚ ਹਰ ਕੋਈ ਰੋਜ਼ਾਨਾ ਨਹਾਉਣਾ ਪਸੰਦ ਕਰਦਾ ਹੈ ਪਰ ਸਰਦੀਆਂ ‘ਚ ਨਹਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇੱਕ ਅਧਿਐਨ ‘ਚ ਇਹ ਸਾਬਤ ਹੋਇਆ ਹੈ ਕਿ ਚਮੜੀ ‘ਚ ਆਪਣੇ ਆਪ ਨੂੰ ਸਾਫ਼ ਕਰਨ ਦੀ ਬਿਹਤਰ ਸਮਰੱਥਾ ਹੁੰਦੀ ਹੈ। ਜੇ ਤੁਸੀਂ ਜਿਮ ਨਹੀਂ ਜਾਂਦੇ ਜਾਂ ਰੋਜ਼ਾਨਾ ਪਸੀਨਾ ਨਹੀਂ ਵਹਾਉਂਦੇ, ਧੂੜ ਭਰੀ ਮਿੱਟੀ ‘ਚ ਨਹੀਂ ਰਹਿੰਦੇ ਤਾਂ ਤੁਹਾਡੇ ਲਈ ਰੋਜ਼ਾਨਾ ਇਸ਼ਨਾਨ ਕਰਨਾ ਜ਼ਰੂਰੀ ਨਹੀਂ ਹੈ।
ਜੇ ਤੁਸੀਂ ਸਰਦੀਆਂ ‘ਚ ਗਰਮ ਪਾਣੀ ਨਾਲ ਲੰਬੇ ਸਮੇਂ ਤੱਕ ਇਸ਼ਨਾਨ ਕਰਦੇ ਹੋ ਤਾਂ ਇਹ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ, ਇਹ ਚਮੜੀ ਨੂੰ ਖੁਸ਼ਕ ਕਰ ਸਕਦਾ ਹੈ। ਰੋਜ਼ ਨਹਾਉਣ ਨਾਲ ਨੈਚੁਰਲ ਆਇਲ ਨਿਕਲ ਜਾਂਦਾ ਹੈ। ਵਿਗਿਆਨ ਦੇ ਮੁਤਾਬਕ ਇਹ ਆਇਲ ਤੁਹਾਨੂੰ ਨਮੀ ਅਤੇ ਸੁਰੱਖਿਅਤ ਰੱਖਣ ‘ਚ ਮਦਦਗਾਰ ਹੈ।