ਰੋਜ਼ਾਨਾ ਖਾਓ ਮੂੰਗਫਲੀ, ਹੋਣਗੇ ਹੈਰਾਨੀਜਨਕ ਫ਼ਾਇਦੇ, ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

ਮੂੰਗਫਲੀ ਨੂੰ ਸਸਤਾ ਬਦਾਮ ਵੀ ਕਿਹਾ ਜਾਂਦਾ ਹੈ ਕਿਉਂ ਕਿ ਇਸ ਵਿੱਚ ਵੀ ਬਹੁਤ ਸਾਰੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ। ਮੂੰਗਫਲੀ ਸਾਡੀ ਸਿਹਤ ਲਈ ਬਹੁਤ ਫ਼ਾਇੰਦੇਮੰਦ ਮੰਨੀ ਜਾਂਦੀ ਹੈ। ਇਸ ਵਿੱਚ ਪ੍ਰੋਟੀਨ ਤੋਂ ਲੈ ਕੇ ਤੇਲ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਸ ਤੋਂ ਇਲਾਵਾ ਮੂੰਗਫਲੀ ਵਿੱਚ ਪੋਲੀਫੇਨੌਲ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ। ਇਹਨਾਂ ਸਾਰੇ ਪੌਸ਼ਟਿਕ ਤੱਤਾਂ ਦੇ ਕਾਰਨ ਹੀ ਇਸ ਨੂੰ ਸਸਤਾ ਬਦਾਮ ਕਿਹਾ ਜਾਂਦਾ ਹੈ। ਮੂੰਗਫਲੀ ਖਾਣ ਨਾਲ ਭੁੱਖ ਘੱਟ ਲਗਦੀ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
ਜੇ ਤੁਸੀਂ ਵੀ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਮੂੰਗਫਲੀ ਦੀ ਵਰਤੋਂ ਕਰੋ। ਸਰਦੀ ਜ਼ੁਕਾਮ ਵਿੱਚ ਮੂੰਗਫਲੀ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ ਕਿਉਂ ਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਜੇ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਇਸ ਦੀ ਵਰਤੋਂ ਕਰੋਗੇ ਤਾਂ ਇਹ ਤੁਹਾਡੇ ਸਰੀਰ ਨੂੰ ਗਰਮ ਰੱਖੇਗੀ ਅਤੇ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਮੂੰਗਫਲੀ ਦੀ ਵਰਤੋਂ ਸ਼ੂਗਰ ਵਿੱਚ ਵੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਵਿੱਚ ਮੌਜੂਦ ਖਣਿਜ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ। ਇਕ ਅਧਿਐਨ ਮੁਤਾਬਕ ਮੂੰਗਫਲੀ ਦੀ ਵਰਤੋਂ ਸ਼ੂਗਰ ਦੇ ਖਤਰੇ ਨੂੰ 21 ਪ੍ਰਤੀਸ਼ਤ ਘਟਾ ਸਕਦੀ ਹੈ।
ਮੂੰਗਫਲੀ ‘ਚ ਮੋਨੋਸੈਚੁਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਖ਼ਰਾਬ ਕੋਲੈਸਟਰਾਲ ਨੂੰ ਘਟਾ ਕੇ ਚੰਗੇ ਕੋਲੈਸਟਰਾਲ ਨੂੰ ਵਧਾਉਂਦੇ ਹਨ। ਦਰਅਸਲ ਚੰਗੇ ਕੋਲੈਸਟਰਾਲ ਦਾ ਹਾਈ ਲੈਵਲ ਤੁਹਾਡੇ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਅਧਿਐਨਾਂ ਅਨੁਸਾਰ ਜੇ ਸਰੀਰ ‘ਚ ਚੰਗਾ ਕੋਲੈਸਟਰਾਲ ਹੁੰਦਾ ਹੈ ਤਾਂ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
