ਰੋਜ਼ਾਨਾ ਅਜੀਤ ਅਖ਼ਬਾਰ ਦਾ ਜ਼ਿਲ੍ਹਾ ਇੰਚਾਰਜ ਹੋਇਆ ਲਾਪਤਾ, ਭਾਲ ’ਚ ਜੁਟੀ ਪੁਲਿਸ

ਬਠਿੰਡਾ (ਪਰਵਿੰਦਰ ਜੀਤ ਸਿੰਘ): ਜ਼ਿਲ੍ਹਾ ਬਠਿੰਡਾ ਵਿਖੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਅਚਾਨਕ ਲਾਪਤਾ ਹੋ ਗਏ ਹਨ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕਮਲਜੀਤ ਸਿੰਘ ਸਿੱਧੂ ਬੀਤੇ ਕੱਲ੍ਹ ਦੁਪਹਿਰ ਬਾਅਦ ਤੋਂ ਲਾਪਤਾ ਹੋ ਗਏ ਹਨ।
ਮੁੱਢਲੀ ਸੂਚਨਾ ‘ਚ ਪਤਾ ਲੱਗਿਆ ਹੈ ਕਿ ਕਮਲਜੀਤ ਸਿੰਘ ਸਿੱਧੂ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋਇਆ ਸੀ। ਜਿਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਦਫ਼ਤਰ ਨਾ ਪੁੱਜਣ ਤੇ ਸਟਾਫ ਮੈਂਬਰਾਂ ਨੇ ਫੋਨ ’ਤੇ ਸੰਪਰਕ ਕੀਤਾ ਪਰ ਉਹਨਾਂ ਵੱਲੋਂ ਫੋਨ ਨਾ ਚੁੱਕਿਆ ਗਿਆ। ਦੇਰ ਸ਼ਾਮ ਫੋਨ ਬੰਦ ਆਇਆ।
ਜਿਸ ਦੇ ਚਲਦੇ ਪੱਤਰਕਾਰ ਭਾਈਚਾਰੇ ਵਿੱਚ ਹਫੜਾ ਦਫੜੀ ਮੱਚ ਗਈ। ਅੱਜ ਸਵੇਰੇ ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਵਿਰਕ ਨਾਲ ਮਿਲ ਕੇ ਜਲਦ ਹੱਲ ਕਰਨ ਦੀ ਗੱਲ ਕਹੀ ਗਈ ਹੈ।
ਦੂਜੇ ਪਾਸੇ ਐਸਐਸਪੀ ਨੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਟੀਮਾਂ ਜ਼ਿਲ੍ਹਾ ਇੰਚਾਰਜ ਦੀ ਭਾਲ ਵਿੱਚ ਜੁਟ ਗਈਆਂ ਹਨ ਅਤੇ ਜਲਦ ਹੀ ਉਨ੍ਹਾਂ ਦਾ ਪਤਾ ਲੱਗ ਜਾਵੇਗਾ। ਪੂਰੇ ਮਾਮਲੇ ਬਾਰੇ, ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
