Punjab

ਰੇਲ ਸੇਵਾ ਨਹੀਂ ਹੋਵੇਗੀ ਸ਼ੁਰੂ, ਰੇਲਵੇ ਨੇ ਦਿੱਤਾ ਜਵਾਬ

ਪੰਜਾਬ ਅੰਦਰ ਰੇਲ ਸੇਵਾ 1 ਅਕਤੂਬਰ ਤੋਂ ਬੰਦ ਪਈ ਹੈ। ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 22 ਅਕਤੂਬਰ ਤੱਕ ਰੇਲਵੇ ਟਰੈਕ ਜਾਮ ਰੱਖੇ। ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਛੋਟ ਦਿੰਦਿਆਂ ਟਰੈਕ ਖਾਲੀ ਕਰਨ ਦਾ ਦਾਅਵਾ ਕੀਤਾ ਤਾਂ ਭਾਰਤੀ ਰੇਲਵੇ ਵਿਭਾਗ ਨੇ ਸੂਬੇ ਅੰਦਰ ਰੇਲ ਸੇਵਾ ਰੋਕ ਦਿੱਤੀ।

ਹੁਣ ਪੰਜਾਬ ਦੇ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ ਪਰ ਰੇਲਵੇ ਦੇ ਚੇਅਰਮੈਨ ਤੇ ਸੀਈਓ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸੁਰੱਖਿਆ ਯਕੀਨੀ ਬਣਾਵੇ। ਸੁਰੱਖਿਆ ਕਲੀਅਰੈਂਸ ਦੇਵੇ ਤਾਂ ਹੀ ਰੇਲ ਸੇਵਾ ਬਹਾਲ ਹੋਵੇਗੀ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਾਲ ਗੱਡੀਆਂ ਲਈ ਟਰੈਕ ਖੁੱਲ੍ਹੇ ਹਨ ਤੇ ਯਾਤਰੀ ਰੇਲਾਂ ਲਈ ਨਹੀਂ। ਭਾਰਤੀ ਰੇਲਵੇ ਦਾ ਇਸ ਤਰ੍ਹਾਂ ਦਾ ਆਪਰੇਸ਼ਨ ਸੰਭਵ ਨਹੀਂ ਹੈ। ਭਾਰਤੀ ਰੇਲਵੇ ਨੂੰ ਕੋਈ ਇਹ ਗਾਈਡ ਨਹੀਂ ਕਰ ਸਕਦਾ ਕਿ ਤੁਸੀਂ ਇਸ ਟਰੈਕ ‘ਤੇ ਇਹ ਟਰੇਨ ਚਲਾਓ ਤੇ ਇਹ ਨਹੀਂ।

ਉਹਨਾਂ ਕਿਹਾ ਕਿ ਰੇਲਵੇ ਦੀ ਆਪਣੀ ਵਿਵਸਥਾ ਹੈ ਜਿਸ ਮੁਤਾਬਕ ਪੂਰੇ ਭਾਰਤ ਵਿੱਚ ਰੇਲ ਆਪਰੇਸ਼ਨ ਚੱਲਦਾ ਹੈ। ਪੰਜਾਬ ਵਿੱਚ ਸਥਿਤੀ ਇਹ ਹੈ ਕਿ ਰੇਲਵੇ ਟਰੇਨ ਆਪਰੇਟ ਨਹੀਂ ਕਰ ਸਕਦਾ।

ਪੰਜਾਬ ਵਿੱਚ ਸਟੇਸ਼ਨ ਮਾਸਟਰ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਸ ਟਰੈਕ ਤੇ ਸਿਰਫ ਮਾਲ ਗੱਡੀਆਂ ਚੱਲਣ ਦੇਵਾਂਗੇ, ਯਾਤਰੀ ਰੇਲਾਂ ਨਹੀਂ ਤਾਂ ਅਜਿਹੇ ਵਿੱਚ ਮਾਹੌਲ ਵਿੱਚ ਰੇਲਾਂ ਟਲਾਉਣਾ ਸੰਭਵ ਨਹੀਂ।

Click to comment

Leave a Reply

Your email address will not be published.

Most Popular

To Top