Uncategorized

ਰੇਲ ਵਿਭਾਗ ਤੁਰੰਤ ਚਲਾਵੇਗਾ ਰੇਲਾਂ, ਪੰਜਾਬ ਸਰਕਾਰ ਲਵੇ ਸੁਰੱਖਿਆ ਦੀ ਗਰੰਟੀ

ਰੇਲ ਵਿਭਾਗ ਨੇ ਭਾਜਪਾ ਦੇ ਉੱਚ ਪੱਧਰੀ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਰੇਲਵੇ ਵਿਭਾਗ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਚਲਾਉਣ ਦੀ ਆਗਿਆ ਉਦੋਂ ਹੀ ਦੇਵੇਗਾ ਜਦੋਂ ਪੰਜਾਬ ਸਰਕਾਰ ਰੇਲ ਗੱਡੀਆਂ ਦੀ ਆਵਾਜਾਈ ਦੀ ਸੁਰੱਖਿਆ ਦੀ ਲਿਖਤੀ ਗਰੰਟੀ ਦੇਵੇਗੀ।

ਵਿਭਾਗ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਰੇਲਵੇ ਟਰੈਕਾਂ ਅਤੇ ਸਟੇਸ਼ਨਾਂ ਤੇ ਬੈਠੇ ਕਿਸਾਨੀ ਅੰਦੋਲਨਕਾਰੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਸਾਮਾਨ ਅਤੇ ਯਾਤਰੀ ਸੇਵਾਵਾਂ ਮੁੜ ਬਹਾਲ ਕੀਤੀਆਂ ਜਾ ਸਕਣ।

ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਕੇਂਦਰੀ ਅਤੇ ਰਾਜ ਪੱਧਰੀ ਨੇਤਾਵਾਂ ਦੇ ਉੱਚ ਪੱਧਰੀ ਵਫ਼ਦ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਕੇਂਦਰੀ ਮਕਾਨ ਅਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚ ਮਾਲ ਅਤੇ ਯਾਤਰੀ ਸੇਵਾਵਾਂ ਮੁੜ ਬਹਾਲ ਕਰਨ ਦੀ ਅਪੀਲ ਕੀਤੀ। ਰੇਲ ਮੰਤਰੀ ਨੂੰ ਦਸਿਆ ਕਿ ਸੂਬੇ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੇ ਰੇਲ ਆਵਾਜਾਈ ਰੋਕ ਕੇ ਪਿਛਲੇ ਇਕ ਮਹੀਨੇ ਤੋਂ ਯਾਤਰੀ ਅਤੇ ਮਾਲ ਗੱਡੀ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਨਤੀਜੇ ਵਜੋਂ ਪੰਜਾਬ ਹੁਣ ਕੋਲੇ, ਸੀਮੈਂਟ, ਪੀਓਐਲ, ਕੰਟੇਨਰ ਅਤੇ ਸਟੀਲ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਥਰਮਲ ਪਾਵਰ ਪਲਾਂਟ ਅਤੇ ਹੋਰ ਉਦਯੋਗਾਂ ਦੇ ਕੰਮਕਾਜ ਤੇ ਪ੍ਰਤੀਕੂਲ ਪ੍ਰਭਾਵ ਪਾ ਰਿਹਾ ਹੈ।

ਇਸ ਤੇ ਪਿਊਸ਼ ਗੋਇਲ ਨੇ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਜਿਵੇਂ ਹੀ ਪੰਜਾਬ ਸਰਕਾਰ ਰੇਲ ਸੇਵਾਵਾਂ ਲਈ ਸੁਰੱਖਿਆ ਗਰੰਟੀ ਲੈਂਦੀ ਹੈ ਤਾਂ ਤੁਰੰਤ ਹੀ ਮਾਲ ਅਤੇ ਯਾਤਰੀ ਸੇਵਾਵਾਂ ਕਰ ਦਿੱਤੀਆਂ ਜਾਣਗੀਆਂ। ਵਫ਼ਦ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਬੁਲਾਰੇ ਆਰਪੀ ਸਿੰਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਾਮਲ ਸਨ।

Click to comment

Leave a Reply

Your email address will not be published. Required fields are marked *

Most Popular

To Top