News

ਰੂਸ ਨੇ ਯੂਕਰੇਨ ਅੱਗੇ ਰੱਖੀਆਂ 4 ਸ਼ਰਤਾਂ, ਸ਼ਰਤਾਂ ਮੰਨਣ ’ਤੇ ਖ਼ਤਮ ਹੋਵੇਗਾ ਯੁੱਧ

ਯੂਕਰੇਨ ਵਿੱਚ ਚਲ ਰਹੇ ਹਮਲਿਆਂ ਨੂੰ ਰੋਕਣ ਲਈ ਰੂਸ ਨੇ ਚਾਰ ਸ਼ਰਤਾਂ ਰੱਖੀਆਂ ਹਨ। ਮਾਸਕੋ ਨੇ ਕਿਹਾ ਕਿ ਜੇ ਕੀਵ ਇਹਨਾਂ ਸ਼ਰਤਾਂ ਨੂੰ ਮੰਨ ਲੈਂਦਾ ਹੈ ਤਾਂ ਫੌਜੀ ਕਾਰਵਾਈ ਜਲਦੀ ਹੀ ਰੋਕ ਦਿੱਤੀ ਜਾਵੇਗੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਐਲਾਨ ਤੋਂ ਬਾਅਦ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ 12 ਦਿਨ ਬੀਤ ਚੁੱਕੇ ਹਨ ਪਰ ਦੋਵੇਂ ਦੇਸ਼ ਅਜੇ ਤੱਕ ਕਿਸੇ ਠੋਸ ਮੁੱਦੇ ਤੇ ਸਮਝੌਤੇ ਤੇ ਨਹੀਂ ਪਹੁੰਚ ਸਕੇ ਹਨ।

Ukraine-Russia war: 364 civilian deaths confirmed so far in Ukraine, UN says

ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਈ ਪਰ ਇਹ ਗੱਲਬਾਤ ਵੀ ਬੇਸਿੱਟਾ ਰਹੀ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਾਸਕੋ ਨੇ ਮੰਗ ਕੀਤੀ ਕਿ,

ਯੂਕਰੇਨ ਫੌਜੀ ਕਾਰਵਾਈ ਬੰਦ ਕਰੇ

ਸੰਵਿਧਾਨ ਵਿੱਚ ਸੋਧ ਕਰੇ

ਕ੍ਰੀਮੀਆ ਨੂੰ ਰੂਸੀ ਖੇਤਰ ਵਜੋਂ ਮਾਨਤਾ ਦੇਵੇ

ਅਤੇ ਡੋਨੇਟਸਕ ਅਤੇ ਲੁਗਾਂਸਕ ਨੂੰ ਸੁਤੰਤਰ ਰਾਜਾਂ ਵਜੋਂ ਮਾਨਤਾ ਦੇਵੇ

ਕ੍ਰੇਮਲਿਨ ਦੇ ਬੁਲਾਰੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰੂਸ ਯੂਕਰੇਨ ਤੇ ਕੋਈ ਹੋਰ ਖੇਤਰੀ ਦਾਅਵੇ ਨਹੀਂ ਕਰ ਰਿਹਾ। ਉਸ ਨੇ ਇਹ ਵੀ ਕਿਹਾ ਕਿ ਇਹ ‘ਸੱਚ ਨਹੀਂ’ ਹੈ ਕਿ ਉਹ ਕੀਵ ਦੀ ਮੰਗ ਕਰ ਰਹੇ ਹਨ। ਅਸੀਂ ਯੂਕਰੇਨ ਵਿੱਚ ਸੈਨਿਕੀਕਰਨ ਨੂੰ ਪੂਰਾ ਕਰ ਰਹੇ ਹਾਂ। ਅਸੀਂ ਇਸ ਨੂੰ ਪੂਰਾ ਕਰਾਂਗੇ। ਪਰ ਮੁੱਖ ਗੱਲ ਇਹ ਹੈ ਕਿ ਯੂਕਰੇਨ ਨੂੰ ਆਪਣੀ ਫੌਜੀ ਕਾਰਵਾਈ ਬੰਦ ਕਰਨੀ ਚਾਹੀਦੀ ਹੈ।

ਉਹਨਾਂ ਨੂੰ ਆਪਣੀ ਫੌਜੀ ਕਾਰਵਾਈ ਬੰਦ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਗੋਲੀਬਾਰੀ ਨਹੀਂ ਕਰੇਗਾ। ਰੂਸ ਨੇ ਉੱਤਰ, ਪੂਰਬ ਅਤੇ ਦੱਖਣ ਤੋਂ ਯੂਕਰੇਨ ਤੇ ਹਮਲਾ ਕੀਤਾ ਹੈ। ਇਸ ਦੌਰਾਨ ਕੀਵ, ਖਾਰਕੀਵ ਅਤੇ ਮਾਰੀਉਪੋਲ ਬਹੁਤ ਪ੍ਰਭਾਵਿਤ ਹੋਏ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਮਾਸਕੋ ‘ਤੇ ਕੁਝ ਪਾਬੰਦੀਆਂ ਲਗਾਈਆਂ ਹਨ।

ਭਾਸ਼ਾ ਦੇ ਮੁਤਾਬਕ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ 406 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਦਫਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਤਵਾਰ ਅੱਧੀ ਰਾਤ ਤੱਕ 801 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਪੁਸ਼ਟੀ ਹੋਈ ਹੈ। 

Click to comment

Leave a Reply

Your email address will not be published.

Most Popular

To Top